ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੫)

ਹਿਕਾਇਤ ਚੌਥੀ

ਬਿਓਫਤਾਦ ਬਰ ਰਬ ਬਿਆਵਰਦ ਜਾਂ॥
ਬਿਜ਼ਦ ਨੌਬਤਸ ਸ਼ਾਹ ਸ਼ਾਹੇ ਜਮਾਂ॥੧੩੬॥

ਬਿਓਫਤਾਦ = ਪੈ ਗਿਆ। ਬਰ = ਉਪਰ। ਰਥ - ਚੁਪੱਯਾ ਗੱਡੀ।
ਬਿਆਵਰਦ = ਲਿਆਈ। ਜਾਂ = ਘਰ। ਬਿਜ਼ਦ = ਬਜਾਇਆ।
ਨੌਬਤ = ਧੌਂਸਾ। ਸ਼ = ਉਸ। ਸ਼ਾਹ ਰਾਜਾ। ਸ਼ਾਹੇ ਜ਼ਮਾਂ = ਜਗਤ ਦਾ ਰਾਜਾ।

ਭਾਵ— ਸੁਭਟ ਸਿੰਘ ਰਥ ਉਤੇ ਪੈ ਗਿਆ ਅਤੇ ਛਤ੍ਰਾਮਤੀ ਘਰ ਲੈ ਆਈ ਅਤੇ ਉਸ ਰਾਜਿਆਂ ਦੇ ਰਾਜੇ (ਛਤ੍ਰਾਮਤੀ ਦੇ ਪਿਤਾ ਨੇ) ਧੌਂਸਾ ਬਜਾਇਆ॥੧੩੬॥

ਬਹੋਸ਼ ਅੰਦਰ ਆਂਮਦ ਦੋ ਚਸ਼ਮਸ਼ ਕੁਸ਼ਾਦ॥
ਬਿਗੋਯਦ ਕਿਰਾ ਜਾਇ ਮਾਰਾ ਨਿਹਾਦ॥੧੩੭॥

ਬਹੋਸ਼ = ਸੂਰਤ ਵਿਚ। ਅੰਦਰ = ਪਦ ਜੋੜਕ ਵਾਧੂ ਪਦ। ਆਂਮਦ = ਆਯਾ।
ਦੋਚਸ਼ਮ = ਦੋਨੋਂ ਅੱਖਾਂ। ਸ਼ = ਉਸਨੇ। ਕੁਸ਼ਾਦ = ਖੋਲ੍ਹੀਆਂ। ਬਿ = ਵਾਧੂ
ਗੋਯਦ = ਕਹਿੰਦਾ ਹੈ। ਕਿਹਾ = ਕਿਸਦੇ। ਜਾਇ = ਘਰ।
ਮਾਰਾ = ਮੈਨੂੰ। ਨਿਹਾਦ = ਰੱਜਾ।

ਭਾਵ— ਸੁਭਟ ਸਿੰਘ ਨੇ ਸੁਰਤ ਸਮਾਲੀ ਅਤੇ ਦੋਨੋਂ ਅੱਖਾਂ ਖੋਲ੍ਹੀਆਂ ਤਾਂ ਆਖਦਾ ਹੈ ਮੈਨੂੰ ਕਿਸਦੇ ਘਰ ਲਿਆ ਰੱਖਿਆ ਹੈ॥੧੩੭॥

ਬਗੋਯਦ ਤੇਰਾ ਜ਼ਫਰਜੰਗ ਯਾਫਤਮ॥
ਬਕਾਰੇ ਸ਼ੁਮਾ ਕਿਤਖ਼ੁਦਾ ਯਾਫਤਮ॥੧੩੮॥

ਬਗੋਯਦ = ਆਖਦੀ ਹੈ। ਤੁਰਾ = ਤੇਰੇ ਉਤੇ। ਜ਼ਫਰ = ਜਿੱਤ। ਜੰਗ = ਲੜਾਈ।
ਯਾਫਤਮ = ਮੈਂ ਪਾਈ ਹੈ। ਬ = ਵਿਚ। ਕਾਰ = ਕੰਮ। ਏ = ਦੇ।
ਸ਼ੁਮਾ = ਤੇਰੇ। ਕਿਤ ਖੁਦਾ = ਪਤੀ। ਯਾਫਤਮ = ਮੈਂ ਪਾਇਆ।

ਭਾਵ—(ਛਤ੍ਰਾਮਤੀ) ਆਖਦੀ ਹੈ ਤੇਰੇ ਉਤੇ ਯੁਧ ਦੀ ਜਿੱਤ ਪਾਈ ਹੈ (ਅਰਥਾਤ ਤੈਨੂੰ ਮੈਂ ਯੁਧ ਵਿਚ ਜਿਤਿਆ ਹੈ) ਅਤੇ ਤੇਰੇ ਬਚਨਾਂ ਅਨੁਸਾਰ ਮੈਂ ਤੈਨੂੰ ਪਤੀ ਬਣਾਇਆ ਹੈ॥੧੩੮॥

ਪਸ਼ੇਮਾਂ ਸ਼ੁਦਹ ਸੁਖਨ ਗੁਫਤਨ ਫਜ਼ੂਲ॥
ਹਰਾਂ ਚਿਹ ਕਿ ਕੋਈ ਤੋ ਬਰਮਨ ਕਬੂਲ॥੧੩੯॥

ਪਸ਼ੇਮਾਂ = ਪਛਤਾਉਣਾ। ਸ਼ੁਦਹ = ਹੋਇਆ। ਸੁਖਨ = ਬਚਨ। ਗੁਫਤਨ = ਕੈਹਣਾ
ਫਜ਼ੂਲ = ਨਿਕੰਮਾਂ। ਹਰਾਂਚਿਹ = ਜੋ ਕੁਛ। ਕਿ = ਕਿ। ਗੋਈ ਤੋ = ਤੂੰ ਕਹੇਂ।
ਬਰਮਨ = ਮੇਰੇ ਉਤੇ (ਅਰਥਾਤ ਮੈਨੂੰ)। ਕਬੂਲ - ਮੰਨਣ।