ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

(੬੧) ਬ ਬਾਯਦ ਕਿ ਯਜ਼ਦਾਂ ਸ਼ਨਾਸੀ ਕੁਨੀ।
ਨ ਗੁਫਤਹ ਕਸੇ, ਕਸ ਖਰਾਸ਼ੀ ਕੁਨੀ॥

(٦١) بباید که یزداں شناسی کنی - نه گفته کسی کس خراشی کنی

ਬਬਾਯਦ = ਚਾਹੀਦਾ ਹੈ
ਕਿ = ਜੋ, ਕਿ
ਯਜ਼ਦਾਂ = ਅਕਾਲ ਪੁਰਖ,
          ਵਾਹਿਗੁਰੂ
ਸ਼ਨਾਸੀ ਕੁਨੀ=ਸ਼ਨਾਸੀ-ਕੁਨੀ=
     ਪਛਾਨਣਾ-ਤੂੰ ਕਰੇ

ਨ - ਨਹੀਂ
ਗੁਫਤਹ ਕਸੇ=ਗੁਫਤਹ-ਕਸੇ=
      ਕਹਿਣ ਨਾਲ-ਕਿਸੀ
           ਆਦਮੀ ਦੇ
ਕਸ = ਕੋਈ ਆਦਮੀ,
         ਕਿਸੀ ਆਦਮੀ ਨੂੰ
ਖਰਾਸ਼ੀ - ਛਿੱਲਣਾਂ, ਉਧੇੜਨਾ
           ਦੁਖ ਦੇਣਾ
ਕੁਨੀ = ਤੂੰ ਕਰੇ

ਅਰਥ

ਤੈਨੂੰ ਚਾਹੀਦਾ ਹੈ ਕਿ ਤੂੰ ਵਾਹਿਗੁਰੂ ਨੂੰ ਪਛਾਣੇ ਕਿਸੀ ਦੇ ਕਹਿਣ ਨਾਲ ਕਿਸੀ ਨੂੰ ਦੁਖ ਨਹੀਂ ਦੇਣਾ ਚਾਹੀਦਾ ਹੈ।

ਭਾਵ

ਹੇ ਔਰੰਗਜ਼ੇਬ! ਤੈਨੂੰ ਯੋਗ ਹੈ ਕਿ ਤੂੰ ਹਰ ਸਮੇਂ ਵਾਹਿਗੁਰੂ ਦਾ ਧਿਆਨ ਰਖੇਂ ਤੇ ਕਿਸੀ ਦੇ ਕਹਿਣ ਨਾਲ ਕਿਸੀ ਦਾ ਲਹੂ ਨਾ ਪੀਵੇਂ ਜਿਸ ਪ੍ਰਕਾਰ ਕਿ ਪਹਾੜੀ ਰਾਜਿਆਂ ਨੇ ਯਾ ਤੇਰੇ ਸੂਬਿਆਂ ਨੇ ਸਾਡੀ ਬਾਬਤ ਤੇਰੇ ਪਾਸ ਝੂਠੀਆਂ ਸ਼ਕਾਇਤਾਂ ਕੀਤੀਆਂ ਹਨ ਤੇ ਤੈਨੇ ਉਨ੍ਹਾਂ ਦੇ ਕਹਿਣੇ ਨੂੰ ਸੁਣਕੇ ਸਾਡੇ ਪਰ ਫੌਜ ਭੇਜ ਦਿਤੀ ਹੈ ਜੇ ਤੂੰ ਵਾਹਿਗੁਰੂ ਨੂੰ ਜਾਣਨ ਵਾਲਾ ਹੁੰਦਾ ਤਾਂ ਤੂੰ ਕਦੇ ਚੁਗਲ ਖੋਰਾਂ ਦੇ ਕਹੇ ਵਿਖੇ ਨਾਂ ਫਸਦਾ ਅਤੇ ਨਾਂ ਤੇਰੇ ਤਾਂ ਏਹੋ ਜਿਹਾ ਘੋਰ ਪਾਪ ਹੁੰਦਾ॥