ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

(੫੭)
ਤੁਰਾ ਗਰ ਬਿਬਾਯਦ ਕ਼ੌਲੇ ਕੁਰਾਂ
ਬਨਿਜ਼ਦੇ ਸ਼ੁਮਾਰਾ ਰਸਾਨਮ ਹੁਮਾਂ॥

(٥٧) ترا گر بباید آن قولِ قرآں - به نزدِ شما را رسان هماں

ਤੁਰਾ = ਤੈਨੂੰ
ਗਰ = ਅਗਰ, ਜੇ
ਬਿਬਾਯਦ = ਚਾਹੀਦਾ ਹੈ
ਕੌਲੇ ਕੂਰਾਂ=ਕੁਰਾਨ ਦਾ ਬਚਨ,
ਕੁਰਾਂਨ ਦੀ ਸੌਂਹ!

ਬਨਿਜ਼ਦੇ ਸ਼ਮਾ= ਪਾਸ਼-ਤੇਰੇ
ਰਾ = ਕੌ, ਨੂੰ
ਰਸਾਨਮ =ਮੈਂ ਭੇਜਾਂ,
      ਮੈਂ ਭੇਜ ਦੇਵਾਂ
ਹੁਮਾਂ = ਉਸਨੂੰ, ਓਹੀ

ਅਰਥ

ਜੇਕਰ ਤੈਨੂੰ ਕਰਾਂਨ ਦੀ ਸੌਂਹ ਦੀ ਲੋੜ ਹੈ ਤਾਂ ਮੈਂ ਓਹੀ ਤੇਰੇ ਪਾਸ ਭੇਜ ਦੇਵਾਂ।

ਭਾਵ

ਹੇ ਔਰੰਗਜ਼ੇਬ! ਜੇ ਤੂੰ ਆਪਣੇ ਐਹਦਨਾਮੇ ਨੂੰ ਦੇਖਣਾਂ ਚਾਹੁੰਦਾ ਹੈ ਜਿਸ ਵਿਖੇ ਤਿੰਨੇ ਕੁਰਾਨ ਦੀ ਸੌਂਹ ਖਾਧੀ ਹੈ ਤਾਂ ਓਹ ਐਹਦਨਾਮਾਂ ਮੇਰੇ ਪਾਸ ਮੌਜੂਦ ਹੈ ਮੈਂ ਉਸਨੂੰ ਤੇਰੇ ਦੇਖਣ ਦੇ ਲਈ ਤੇਰੇ ਪਾਸ ਭੇਚ ਸਕਦਾ ਹਾਂ ਜਿਸਦੇ ਦੇਖਣ ਤੋਂ ਤੈਨੂੰ ਪਤਾ ਲੱਗੇ ਜਾਵੇਗਾ ਕਿ ਤੂੰ ਸੱਚ ਤੋਂ ਕਿਸਤਾਂ ਫਿਰ ਗਿਆ ਹੈਂ, ਅਰਥਾਤ ਤੋਂ ਸੱਚ ਵਿਖੇ ਜ਼ਰਾ ਭਰ ਭੀ ਪੈਰ ਨਹੀਂ ਰੱਖਿਆ ਹੈ॥