ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

(੫੩) ਸ਼ੁਮਾਰਾ ਚੁ ਫਰਜ਼ ਅਸਤੇ ਕਾਰੇ ਕੁਨੀ।
ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ॥

(٥٣) شما را چو فرض است کارے کُنی - بموجب نوشته شمارے کنی

ਸ਼ੁਮਾਰਾ = ਤੇਰਾ
ਚੁ = ਜੋ
ਫਰਜ਼ = ਧਰਮ, ਫਰਜ਼, ਯੋਗ
ਅਸਤ = ਹੈ
ਕਾਰੇ ਕੁਨੀ = ਕੰਮ ਕਰੇਂ ਤੂੰ

ਬਮੂਜਬ = ਅਨੁਸਾਰ
ਨਵਿਸ਼ਤਹ = ਲਿਖੇ ਹੋਏ ਦੇ
ਸ਼ੁਮਾਰੇ ਕੁਨੀ = ਤੂੰ ਗਿਣਤੀ ਕਰੇਂ,
        ਤੂੰ ਹਿਸਾਬ ਲਾਵੇਂ

ਅਰਥ

ਤੇਰਾ ਫਰਜ਼ (ਧਰਮ) ਉਸ ਕੰਮ ਕਰਨ ਦਾ ਹੈ, ਜੋ ਤੂੰ ਲਿਖੇ ਹੋਏ ਦੇ ਅਨੁਸਾਰ ਹਿਸਾਬ ਲੈ।

ਭਾਵ

ਹੇ ਔਰੰਗਜ਼ੇਬ!ਤੂੰ ਬਾਦਸ਼ਾਹ ਹੈ, ਬਾਦਸ਼ਾਹ ਦਾ ਧਰਮ ਹੈ ਕਿ ਓਹ ਕੰਮ ਕਰਨ, ਇਹ ਨਹੀਂ ਕਿ ਉਹ ਕਿਸੇ ਨੂੰ ਕੁਝ ਭੀ ਨਾਂ ਕਹਿਣ, ਇਸ ਲਈ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਸਰਦਾਰਾਂ ਤੋਂ ਇਹ ਦਰਯਾਫਤ ਕਰੇਂ (ਪੁੱਛੇਂ) ਕਿ ਉਨਾਂ ਨੇ ਤੇਰੇ ਅਤੇ ਆਪਣੇ ਲਿਖੇ ਹੋਏ ਨਿਯਮ ਤੋਂ ਉਲਟ ਕਿਉਂ ਸਾਡੇ ਪਰ ਚੜ੍ਹਾਈ ਕੀਤੀ।