ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

(੫੧)ਕਿ ਫਰਜ਼ ਅਸਤ ਬਰ ਸਰ ਤੁਰਾ ਈਂ ਸੁਖ਼ਨ।
ਕਿ ਕੌਲੇ ਕੁਰਾਨਸਤੋ ਕਸਮੇ ਬਮਨ॥

(٥٩) نه ذرّه در این راه خطره تراست - همه قوم بیراڈ حکمِ مراست

ਕਿ = ਕਿ, ਜੋ
ਫਰਜ਼ = ਧਰਮ
ਅਸਤ = ਹੈ:
ਬਰ = ਉੱਤੇ
ਸਰ = ਸਿਰ
ਤੁਰਾ = ਤੇਰੇ
ਕਸਮੇ = ਸੌਂਹ, ਸੁਗੰਧ
ਈਂ = ਏਹ
ਸੁਖਨ = ਬਾਤ

ਕਿ = ਕਿ, ਜੋ
ਕੋਲੇ ਬਚਨ, ਸੁਗੰਧ
ਕੁਰਾਨ = ਮੁਸਲਮਾਨਾਂ ਦੀ
           ਧਰਮ ਪੁਸਤਕ
ਅਸਤੋ = ਹੈ (ਅਸਤ———ਵ)
ਕਸਮੇ = ਸੌਂਹ, ਸੁਗੰਧ
ਬਮਨ = ਮੇਰੇ ਸਾਥ, ਮੇਰੇ ਨਾਲ

ਅਰਥ

ਤੇਰੇ ਸਿਰ ਉੱਤੇ ਇਸ ਬਾਤ ਦਾ ਫਰਜ਼ ਹੈ, ਜੋ ਕੁਰਾਂਨ ਦੀ ਸਗੰਧ ਤੈਂ ਮੇਰੇ ਨਾਲ (ਕੀਤੀ ਹੈ)

ਭਾਵ

ਹੇ ਔਰੰਗਜ਼ੇਬ! ਤੇਰੇ ਸਿਰ ਉੱਤੇ ਇਸ ਬਾਤ ਦਾ ਬੋਝ ਹੈ ਕਿ ਜਿਨ੍ਹਾਂ ਤੇਰੇ, ਸਰਦਾਰਾਂ ਨੇ ਤੇਰੇ ਵੱਲੋਂ ਮੇਰੇ ਨਾਲ ਕੁਰਾਨ ਦੀ ਸੌਂਹ ਖਾਕੇ ਮੇਰੇ ਨਾਲ ਦਗ਼ਾ ਕੀਤਾ ਹੈ, ਤੂੰ ਉਨ੍ਹਾਂ ਨੂੰ ਅਜੇਹਾ ਖੋਟਾ ਕੰਮ ਕਰਣ ਦੀ ਬਾਬਤ ਦਰਯਾਫਤ ਕਰਕੇ ਉਨਾਂ ਨੂੰ ਯੋਗ ਦੰਡ ਦੇਵੇਂ।