ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੩)
(੫੦) ਅਗਰਚਿ ਤੁਰਾ ਏਤਬਾਰ ਆਮਦੇ।
ਕਮਰ ਬਸਤਏ ਪੇਸ਼ਵਾ ਆਮਦੇ॥
(٥٠) اگر چه ترا اعتبار آمدی - کمر بسته ی پیشواز آمدی
ਅਗਰਚਿ = ਜੇਕਰ
|
ਕਮਰ ਬਸਤਹ=ਕਮਰ-ਬਸਤਹ =
|
ਅਰਥ
ਜੇਕਰ ਤੈਨੂੰ ਭਰੋਸਾ ਆਉਂਦਾ ਤਾਂ ਤੂੰ ਲੱਕ ਬੰਨ੍ਹਕੇ [ਅਰਥਾਤ ਤਿਆਰ ਹੋਕੇ] (ਸਾਡੇ) ਸਾਹਮਣੇ ਆ ਜਾਂਦਾ।
ਭਾਵ
ਹੈ ਔਰੰਗਜ਼ੇਬ! ਤੈਨੂੰ ਕਿਸੇ ਦੀ ਬਾਤ ਦਾ ਵਿਸ੍ਵਾਸ ਨਹੀਂ ਹੈ, ਜੇ ਤੈਨੂੰ ਸਾਡੀ ਬਾਤ ਦਾ ਯਕੀਨ ਹੁੰਦਾ ਤਾਂ ਤੂੰ ਜ਼ਰੂਰ ਤਿਆਰ ਬਰਤਿਆਰ ਹੋਕੇ ਸਾਡੇ ਸਾਹਮਣੇ ਆਉਂਦਾ ਤੇ ਸਾਡੇ ਨਾਲ ਬਚਨ ਬਿਲਾਸ ਕਰਦਾ, ਇਸਤੋਂ ਸਿੱਧ ਹੈ ਕਿ ਤੇਰੇ ਮਨ ਵਿਖੇ ਪਹਿਲਾਂ ਤੋਂ ਹੀ ਖੋਟ ਹੈ।