ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

(੪੯)ਚੁ ਕ਼ਸਮੇ ਕੁਰਾਂ ਸਦ ਕੁਨਦ ਇਖ਼ਤਿਆਰ।
ਮਰਾ ਕ਼ਤਰਹ ਨਾਯਦ ਅਜ਼ੋ ਐਤਬਾਰ॥

(٤٩) چو قسم قرآں صد کند اختیار - مرا قطره ناید از و اعتبار

ਚੁ = ਜੇ।
ਕਸ਼ਮੇ ਕੁਰਾਂ = ਕੁਰਾਨ ਦੀ ਸੌਂਹ
ਸਦ = ਸੌ. ੧੦੦
ਕੁਨਦ = ਕਰੇ
ਇਖ਼ਤਿਯਾਰ = ਅੰਗੀਕਾਰ,
     ਕਬੂਲ, ਮਨਜ਼ੂਰ.

ਮਰਾ = ਮੈਨੂੰ
ਕ਼ਤਰਹ = ਬਿੰਦੂ ਭਰ, ਜ਼ਰਾ ਭਰ
ਨਾਯਦ = ਨ-ਆਯਦ
ਨ = ਨਹੀਂ, ਆਯਦ = ਆਵੇ
ਅਜ਼ੋ = ਉਸਤੋਂ
ਐਤਬਾਰ = ਭਰੋਸਾ

ਅਰਥ

ਜੇ ਤੂੰ ਕੁਰਾਨ ਦੀਆਂ ਸੌ ਸੁਗੰਧਾਂ ਭੀ ਖਾਵੇਂ, ਮੈਨੂੰ ਉਸਤੋਂ ਜ਼ਰਾ ਭਰ ਭੀ ਭਰੋਸਾ ਨਹੀਂ ਆਉਂਦਾ।

ਭਾਵ

ਹੇ ਔਰੰਗਜ਼ੇਬ! ਹੁਣ ਜੇ ਤੂੰ ਇਕ ਸੌਂਹ ਕੀ, ਜੇ ਸੌ ਸੌਹਾਂ ਭੀ ਖਾਵੇਂ ਤਾਂ ਮੈਨੂੰ ਉਨ੍ਹਾਂ ਸੁਗੰਧਾਂ ਪਰ ਤਿਲ ਜਿਤਨਾਂ ਭੀ ਵਿਸ਼ਵਾਸ ਨਹੀਂ ਆ ਸਕਦਾ ਹੈ-ਕਿਉਂ ਜੋ ਮੈਨੇ ਜਾਣ ਲਿਆ ਹੈ ਕਿ ਤੂੰ ਭਰੋਸਾ ਕਰਣ ਦੇ ਯੋਗ ਨਹੀਂ ਹੈ।