ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

(੪੮)ਕਿ ਈਂ ਮਰਦ ਰਾ ਜ਼ੱਰਹ ਏਤਬਾਰ ਨੇਸਤ॥
ਚਿ ਕਸਮੇ ਕੁਰਾਨ ਅਸਤ ਯਜ਼ਦਾਂ ਯਕੇਸਤ॥

(٤٨) که این مرد را ذره اعتبار نیست - چه قسم قرآن است یزدان یکیست

ਕਿ = ਜੋ, ਕਿ
ਈਂ ਮਰਦ = ਏਹ ਪੁਰਸ਼
       ਭਾਵ ਔਰੰਗਜ਼ੇਬ
ਰਾ = ਦਾ
ਜ਼ੱਰਹ = ਜ਼ਰਾ ਭਰ, ਭੋਰਾ
ਏਤਬਾਰ = ਭਰੋਸਾ, ਯਕੀਨ,
               ਵਿਸ਼੍ਵਾਸ
ਨੇਸਤ = ਨਹੀਂ ਹੈ.

ਚਿ = ਕਿਆ
ਕਸਮੇ ਕੁਰਾਂਨ = ਕੁਰਾਨ ਦੀ
ਅਸਤ = ਹੈ
ਯਜ਼ਦਾਂ = ਵਾਹਿਗੁਰੂ
ਯਕੇਸਤ =ਯਕ-ਅਸਤ =
           ਇਕ-ਹੈ.

ਅਰਥ

ਕਿ ਇਸ ਆਦਮੀ ਦਾ ਜ਼ਰਾ ਭਰ ਭੀ ਭਰੋਸਾ ਨਹੀਂ ਹੈ, ਕਿਆ ਕੁਰਾਨ ਦੀ ਸੌਂਹ ਹੈ, ਵਾਹਿਗੁਰੂ ਇੱਕ ਹੈ।

ਭਾਵ

ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਆਦਮੀ ਦਾ ਅਰਥਾਤ ਹੇ ਔਰੰਗਜ਼ੇਬ! ਤੇਰਾ ਮੈਨੂੰ ਜ਼ਰਾ ਭਰ ਭੀ ਇੱਤਬਾਰ ਨਹੀਂ ਹੈ, ਕਿਆ ਤੇਰੀ ਕੁਰਾਂਨ ਦੀ ਸੌਂਹ ਹੈ, ਕਿਆ ਤੇਰੀ ਵਾਹਿਦ ਲਾ ਸ਼ਰੀਕ ਖ਼ੁਦਾ ਦੀ ਸੌਂਹ ਹੈ, ਅਰਥਾਤ ਤੂੰ ਕੁਰਾਨ ਤੇ ਖ਼ੁਦਾ ਦੀ ਸੌਂਹ ਦੇ ਤੋੜਨ ਵਾਲਾ ਹੈਂ, ਇਸ ਲਈ ਮੈਂ ਤੇਰੀਆਂ ਸੌਹਾਂ ਤੇ ਵਿਸ਼ਵਾਸ ਨਹੀਂ ਕਰਦਾ ਹਾਂ।