ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦

(੪੭)ਹਰਾਂ ਕਸ ਕਿ ਈਮਾਂ ਪਰਸਤੀ ਕੁਨਦ।
ਨ ਪੈਮਾਂ ਖੁਦਸ਼ ਪੇਸ਼ੋ ਪਸਤੀ ਕੁਨਦ॥

(٤٧) هر آنکس که ایمان پرستی کند - نه پیمان خودش پیش و پستی کند

ਹਰਾਂ ਕਸ = ਜੋ ਕੋਈ ਆਦਮੀ
ਈਮਾਂ = ਧਰਮ
ਪਰਸਤੀਕੁਨਦ = ਪੂਜਣਾਂ
   ਕਰਦਾ ਹੈ, ਪਾਲਨਾਂ
            ਕਰਦਾ ਹੈ.

ਨ = ਨਹੀਂ
ਪੈਮਾਂ ਬਚਨ, ਅਕਰਾਰ
ਖੁਦਸ਼ = ਅਪਣੇ
ਪੇਸ਼ੋ ਪਸਤੀ = ਅੱਗੇ ਪਿੱਛੇ,
           ਟਾਲ ਵਾਲ
ਕੁਨਦ = ਕਰਦਾ ਹੈ

ਅਰਥ

ਜੋ ਕੋਈ ਪੁਰਸ਼ ਧਰਮ ਦੀ ਪਾਲਨਾਂ ਕਰਦਾ ਹੈ, ਉਹ ਆਪਣੇ ਬਚਣ ਤੋਂ ਟਾਲ ਵਾਲ ਨਹੀਂ ਕਰਦਾ ਹੈ।

ਭਾਵ

ਹੇ ਔਰੰਗਜ਼ੇਬ! ਜੇਹਾ ਕਿ ਮੈਂ ਪਹਿਲਾਂ ਕਹਿ ਚੁੱਕਾ ਹਾਂ, ਜੇ ਤੂੰ ਧਰਮ ਦੀ ਪਾਲਨਾਂ ਕਰਨ ਵਾਲਾ ਹੁੰਦਾ ਤਾਂ ਕਿਆ ਤੂੰ ਆਪਣੇ ਹੀ ਬਚਨ ਨੂੰ ਤੋੜਦਾ, ਹੁਣ ਕਿਓਂ ਜੋ ਤੈਨੇ ਆਪਣੇ ਬਚਨ ਨੂੰ ਤੋੜ ਦਿੱਤਾ ਹੈ, ਇਸ ਤੋਂ ਸਾਫ ਸਿੱਧ ਹੈ ਕਿ ਤੂੰ ਧਰਮ ਦੀ ਪਾਲਨਾਂ ਕਰਨ ਵਾਲਾ ਨਹੀਂ ਹੈਂ। ਜੇ ਤੂੰ ਧਰਮ ਪਰ ਪੱਕਾ ਹੈ ਤਾਂ ਆਪਣੇ ਉਨ੍ਹਾਂ ਸਰਦਾਰਾਂ ਨੂੰ ਸਜ਼ਾ ਦੇਹ ਜਿਨ੍ਹਾਂ ਨੇ ਕਿ ਤੇਰੀ ਕਸਮ ਨੂੰ ਤੋੜਿਆ ਹੈ।