(੪੯)
(੪੬)ਨ ਈਮਾਂ ਪ੍ਰਸਤੀ ਨ ਔਜ਼ਾਇ ਦੀਨ
ਨ ਸਾਹਿਬ ਸ਼ਨਾਸੀ ਨ ਮਹੰਮਦ ਯਕੀਨ
(٤٦) نه ایماں پرستی نه اوضاع دین- نه صاحب شناسی نه محمد یقین
ਨ = ਨਹੀਂ
|
ਨ = ਨਹੀਂ
|
ਅਰਥ
ਨਾਂ ਤੂੰ ਧਰਮ ਦੀ ਪਾਲਨਾਂ ਕਰਣ ਵਾਲਾ ਹੈਂ ਨਾਂ ਦੀਨਦਾਰ ਹੈਂ ਤੂੰ ਮਾਲਿਕ ਨੂੰ ਪਛਾਣਦਾ ਹੈਂ ਤੇ ਨਾ ਹੀ ਮਹੰਮਦ (ਸਾਹਿਬ) ਉੱਤੇ ਤੇਰਾ ਭਰੋਸਾ ਹੈ।
ਭਾਵ
ਹੇ ਔਰੰਗਜ਼ੇਬ!ਨਾਂ ਤੂੰ ਇਨਸਾਫ ਕਰਣ ਵਾਲਾ ਹੈਂ ਨਾਂ ਤੂੰ ਦੀਨਦਾਰ ਹੀ ਹੈਂ, ਨਾਂ ਤੂੰ ਖ਼ਦਾ ਨੂੰ ਜਾਣਦਾ ਹੈਂ, ਨਾਂ ਤੇਰਾ ਮੁਹੰਮਦ ਸਾਹਿਬ ਉੱਤੇ ਹੀ ਯਕੀਨ ਹੈ, ਕਿਉਕਿ ਜੇ ਇਹ ਤੇਰੇ ਵਿਖੇ ਸਾਰੇ ਗੁਣ ਹੁੰਦੇ ਤਾਂ ਤੂੰ ਕਦੇ ਭੀ ਇਸ ਪ੍ਰਕਾਰ, ਸਾਡੇ ਨਾਲ ਕੁਰਾਨ ਦੀ ਸੌਂਹ ਖਾਕੇ ਧੋਖਾ ਨਾ ਕਰਦਾ।