ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

(੪੫) ਨ ਦਾਨਮ ਕਿ ਈਂ ਮਰਦ ਪੈਮਾਂ ਸ਼ਿਕਨ।
ਕਿ ਦੌਲਤ ਪਰਸਤ ਅਸਤੋ ਈਮਾਂ ਫ਼ਿਗਨ॥

(٤٥)ندانم که این مرد پیمان شکن- که دولت پرست است و ایماں فکن

ਨ = ਨਹੀਂ
ਦਾਨਮ = ਮੈਂ ਜਾਣਦਾ
ਕਿ = ਕਿ, ਜੋ
ਈਂ = ਏਹ
ਮਰਦ = ਆਦਮੀ
ਪੈਮਾਂ ਸ਼ਿਕਨ = ਪੈਮਾਨ-ਸ਼ਿਕਨ,
     ਬਚਨ-ਤੋੜਨ ਵਾਲਾ

ਕਿ = ਜੋ
ਦੌਲਤ ਪਰਸਤ=ਦੌਲਤ--ਪ੍ਰਸਤ=
    ਧਨ-ਪੂਜਕ = ਧਨ ਦੀ
    ਪੂਜਾ ਕਰਨ ਵਾਲੇ
    ਅਰਥਾਤ ਟਕੇ ਦੇ ਮੁਰੀਦ
ਅਸ੍ਤ= ਹੈ
ਈਮਾਂ-ਫਿਗਨ = ਈਮਾਨ--ਫਿਗਨ
    ਧਰਮ ਦੇ ਗੇਰਨ ਵਾਲਾ ਅਰ-
    ਥਾਤ ਧਰਮ ਦੇ ਛੱਡਣ ਵਾਲਾ

ਅਰਥ

ਮੈਂ ਨਹੀਂ ਜਾਣਦਾ ਕਿ ਇਹ ਆਦਮੀ ਬਚਨ ਦੇ ਤੋੜਨ ਵਾਲਾ ਟਕੇ ਦਾ ਮੁਰੀਦ ਅਤੇ ਧਰਮ ਦੇ ਸੁੱਟਨ ਵਾਲਾ ਹੈ।

ਭਾਵ

ਇਸ ਬੈਂਤ ਵਿਖੇ ਈਂ ਮਰਦ ਔਰੰਗਜ਼ੇਬ ਵੱਲ ਇਸ਼ਾਰਾ ਹੈ ਅਰਥਾਤ ਗੁਰੂ ਜੀ ਫੁਰਮਾਉਂਦੇ ਹਨ ਕਿ ਮੈਨੂੰ ਇਹ ਪਤਾ ਨਹੀਂ ਸੀ ਕਿ ਹੇ ਬਾਦਸ਼ਾਹ! ਤੂੰ ਬਚਨ ਦੇ ਤੋੜਨ ਵਾਲਾ ਤੇ ਧਰਮ ਤੋਂ ਲਾ ਪ੍ਰਵਾਹ ਅਤੇ ਟਕੇ ਦਾ ਮੁਰੀਦ ਹੈਂ! ਇਸੀ ਲਈ ਤੇਰੇ ਲਸ਼ਕਰ ਨੇ ਧਨ ਲੁੱਟਣ ਲਈ ਸਾਡੇ ਪਰ ਹੱਲਾ ਕੀਤਾ, ਜੇ ਤੂੰ ਆਪਣੇ ਨਿਯਮ (ਧਰਮ) ਪਰ ਪੱਕਾ ਹੈ ਤਾਂ ਇਨ੍ਹਾਂ ਧਰਮ ਤੋੜਨ ਵਾਲਿਆਂ ਨੂੰ ਡੰਡ ਦੇਹ।