ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

(੪੩) ਹਰਾਂ ਕਸ ਬ ਕੌਲੇ ਕ਼ੁਰਾਂ ਆਯਦਸ਼।
ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼॥

(٤٣)هر آنکس که قول قرآں آیدش - که یزدان بر او رهنما آیدش

ਹਰਾਂ = ਜੋ ਕੋਈ
ਕਸ=ਸ਼ਖਸ
ਬ = ਸਾਥ, ਨਾਲ
ਕੌਲੇ ਕੁਰਾਂ = ਬਚਨ ਕੁਰਾਨ ਦਾ,
          ਕੁਰਾਨ ਦੀ ਸੌਂਹ
ਆਯਦਸ਼ = ਆਵੇ

ਕਿ= ਕਿ
ਯਜ਼ਦਾਂ= ਵਾਹਿਗੁਰੂ
ਬਰੋ = ਉਸ ਪਰ
ਰਹ = ਰਸਤਾ,ਰਾਹ
ਨੁਮਾ = ਦਿਖਾਉਣ ਵਾਲਾ,
           ਦੱਸਣ ਵਾਲਾ
ਆਯਦਸ਼ = ਆਉਂਦਾ ਹੈ,
            ਭਾਵ, ਹੁੰਦਾ ਹੈ

ਅਰਥ

ਜੋ ਕੋਈ ਕੁਰਾਨ ਦੀ ਸੌਂਹ ਨਾਲ ਆਉਂਦਾ ਹੈ ਵਾਹਿਗੁਰੂ ਉਸਨੂੰ ਰਾਹ ਦੱਸਣ ਵਾਲਾ ਹੁੰਦਾ ਹੈ।

ਭਾਵ

ਹੇ ਔਰੰਗਜ਼ੇਬ! ਦੇਖ ਜੋ ਕੋਈ ਕਿਸੇ ਦੀ ਧਰਮ ਪੁਸਤਕ ਦੀ ਸੌਂਹ ਪਰ ਭਰੋਸਾ ਕਰਦਾ ਹੈ ਜੇ ਓਹ ਸੌਂਹ ਖਾਣ ਵਾਲਾ ਫੇਰ ਉਸ ਪੁਰਸ਼ ਨਾਲ ਦਗ਼ਾ ਕਰੇ ਤਾਂ ਵਾਹਿਗੁਰੂ ਉਸਨੂੰ ਬਚਣ ਦਾ ਆਪ ਰਸਤਾ ਦਸਦਾ ਹੈ, ਜਿਸ ਪ੍ਰਕਾਰ ਕਿ ਵਾਹਿਗਰੂ ਨੇ ਸਾਨੂੰ ਬਚਣ ਦਾ ਰਸਤਾ ਦੱਸਿਆ।