ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੫)
(੨੦)ਚਿਰਾਗ਼ੇ ਜਹਾਂ ਚੂੰ ਸ਼ੁਦਹ ਬੁਰਕਾ ਪੋਸ਼।
ਸ਼ਬੇਸ਼ਹ ਬਰਾਮਦ ਬਹਮ ਜਲਵਹ ਜੋਸ਼॥
(٤٢) چراغ جهان چون شده برقع پوش - شب شه بر آمد همه جلوه جوش
ਚਿਰਾਗ਼ੇ ਜਹਾਂ=ਚਿਰਾਗ-ਜਹਾਨ
|
ਸ਼ਬੇਸ਼ਹ=ਸ਼ਬ-ਰਾਤ
|
ਅਰਥ
ਸੰਸਾਰ ਦੇ ਦੀਵੇ (ਸੂਰਜ) ਨੇ ਜਦ ਆਪਣਾ ਮੂੰਹ ਢੱਕ ਲਿਆ ਤੇ ਰਾਤ ਦਾ ਬਾਦਸ਼ਾਹ (ਚੰਦ੍ਰਮਾ) ਬੜੇ ਤੇਜ਼ ਪ੍ਰਕਾਸ਼ ਦੇ ਨਾਲ ਨਿਕਲਿਆ।
ਭਾਵ
ਹੇ ਔਰੰਗਜ਼ੇਬ! ਜਦ ਇਸ ਪ੍ਰਕਾਰ ਸਾਰੇ ਦਿਨ ਯੁੱਧ ਹੁੰਦਾ ਰਿਹਾ ਤਾਂ ਅੰਤ ਨੂੰ ਸੂਰਜ ਛੁਪ ਗਿਆ ਅਤੇ ਆਸਮਾਨ ਵਿਖੇ ਚੰਦ੍ਰਮਾ ਨਿਕਲ ਆਇਆ ਅਰਥਾਤ ਰਾਤ ਪੈ ਗਈ।