ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

(੨੦)ਦਿਗਰ ਸ਼ੋਰਸ਼ੇ ਕੈਬਰੇ ਕੀਨਹ ਕੋਸ਼।

ਜ਼ਿ ਮਰਦਾਨ ਮਰਦਾਂ ਬਰੂੰ ਰਫਤ ਹੋਸ਼॥

(٤٠) دگر شورش کیبر کینه کوش - ز مردان مردان بیرون رفت هوش

ਦਿਗਰ=ਦੂਜੇ, ਦੂਸਰੇ
ਸ਼ੋਰਸ਼ੇ=ਸ਼ੋਰ, ਡੰਡ, ਰੌਲਾ
ਕੈਬਰੇ=ਤੀਰਾਂ ਦੀ
ਕੀਨਹ ਕੋਸ਼=ਓਹ ਪੁਰਸ਼
ਜੋ ਵੈਰ ਰੱਖੇ, ਧ੍ਰੋਹੀ

ਜਿ = ਅਜ਼ਾ, ਸੇ
ਮਰਦਾਨ=ਮਰਦਾਂ, ਮਰਦ ਦਾ
      ਬਹੁਬਚਨ, ਬਹਾਦਰ
ਬਰੂੰ ਰਫਤ=ਬਰੂੰ ਰਫਤ=
           ਬਾਹਰ ਗਿਆ
ਹੋਸ਼=ਸਮਝ, ਦਾਨਾਈ, ਚਾਤ੍ਰਤਾ

ਅਰਥ

ਦੂਜੇ ਵੈਰ ਰੱਖਨ ਵਾਲੇ ਤੀਰਾਂ ਨੇ ਸ਼ੋਰ ਕੀਤਾ ਕਿ ਬਹਾਦਰਾਂ ਤੋਂ ਬਹਾਦਰਾਂ ਦੇ ਭੀ ਹੋਸ਼ ਉੜ ਗਏ।

ਭਾਵ

ਹੇ ਔਰੰਗਜ਼ੇਬ!ਤੀਰ ਜੋ ਇਕ ਦੂਸਰੇ ਦੇ ਜਾਕੇ ਲਗਦੇ ਸੇ ਜਾਣੋ ਓਹ ਆਪਣੇ ਮਨ ਵਿਖੇ ਵੈਰ ਭਾਵ ਰਖਦੇ ਸਨ ਤੇ ਇਸ ਮੈਦਾਨ ਵਿਖੇ ਅਜੇਹੀ ਘਮਸਾਨ ਦੀ ਲੜਾਈ ਹੋਈ ਕਿ ਜੋ ਪੁਰਸ਼ ਬਹਾਦਰਾਂ ਤੋਂ ਬਹਾਦਰ ਭੀ ਸਨ ਉਨ੍ਹਾਂ ਦੇ ਭੀ ਹੋਸ਼ ਉੜ ਗਏ।