ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

(੨੦)ਤਰੰਕਾਰ ਤੀਰੋ ਤਫੰਗੋ ਕਮਾਂ।
ਬਰਾਮਦ ਯਕੇ ਹਾਇਹੂ ਅਜ਼ ਜਹਾਂ।

(۳٩) ترنکار تیر و تفنگ کماں - بر آمد یکی ها و هو از جهاں

ਤਰੰਕਾਰ = ਸੜਾਕੇ ਅਰਥਾਤ
ਤੀਰਾਂ ਦੇ ਸ਼ਬਦ
ਤੀਰੋ = ਤੀਰਾਂ ਦੇ
ਤਫੰਗੋ = ਬੰਦੂਕ ਦੇ
ਕਮਾਂ = ਕਮਾਣ, ਧਨਸ਼

ਬਰਾਮਦ = ਨਿਕਲਿਆ
    ਪ੍ਰਗਟ ਹੋਇਆ।
ਯਕੇ = ਇਕ
ਹਾਇਹੂ = ਡੰਡ,ਰੌਲਾ,ਹਾਇ ਹਾਇ
ਅਜ਼ = ਸੇ, ਤੋਂ
ਜਹਾਂ - ਸੰਸਾਰ, ਜਹਾਨ

ਅਰਥ

ਤੀਰਾਂ ਬੰਦੂਕਾਂ ਅਤੇ ਕਮਾਣਾਂ ਦੇ ਕੜਾਕਿਆਂ ਨਾਲ ਸੰਸਾਰ ਵਿਖੇ ਇਕ ਹਾਇ ਹਾਇ (ਦਾ ਸ਼ਬਦ) ਪ੍ਰਗਟ ਹੋ ਗਿਆ।

ਭਾਵ

ਹੇ ਔਰੰਗਜੇਬ! ਤੀਰਾਂ ਦੇ ਸੜਾ ਸੜ ਚੱਲਨ ਨਾਲ ਅਤੇ ਕਮਾਣਾਂ ਦੇ ਖਿੱਚਣ ਦੇ ਕੜਾਕਿਆਂ ਨਾਲ ਇਤਨੀਆਂ ਧੁਨੀਆਂ ਹੁੰਦੀਆਂ ਸੀਆਂ ਕਿ ਜਿਧਰੋਂ ਸੁਣੋ ਡੰਡ ਰੌਲੇ ਦੀ ਹੀ ਧੁਨੀ ਸੁਣਾਈ ਦਿੰਦੀ ਸੀ ਅਰਥਾਤ ਤੀਰਾਂ ਤੇ ਕਮਾਣਾ ਦੀ ਧੁਨੀ ਤੋਂ ਬਿਨਾਂ ਹੋਰ ਕੁਝ ਕੰਨ ਪਿਆ ਉਸ ਸਮੇਂ ਸੁਣਾਈ ਨਹੀਂ ਦਿੰਦਾ ਸੀ॥