ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

(੨੦)ਸਰੋ ਪਾਯ ਅੰਬੋਹ ਚੰਦਾਂ ਸ਼ੁਦਹ।
ਕਿ ਮੈਦਾਂ ਪੁਰ ਅਜ਼ ਗੋਇ ਚੌਗਾਂ ਸ਼ੁਦਹ।

(۳٨)سر و پاۓ انبوه چنداں شده - که میداں پر از گوی چوگاں شده

ਸਰੋ = ਸਰ-ਵ=ਸਿਰ ਅਤੇ
ਪਾਯ = ਪੈਰ
ਅੰਬੋਹ = ਢੇਰ
ਚੰਦਾਂ = ਇਤਨਾ, ਇਤਨਾਂ ਬਹੁਤ,
     ਇਸ ਕਦਰ
ਸ਼ੁਦਹ = ਹੋ ਗਿਆ

ਕਿ = ਕਿ, ਜੋ
ਮੈਦਾਂ = ਮੈਦਾਨ, ਜੰਗ ਭੂਮੀ
ਪੂਰ = ਭਰਨਾਂ
ਅਜ਼ = ਸੇ, ਨਾਲ
ਗੋਇ = ਫਿੰਡ, ਗੇਂਦ, ਖਿੰਨੂੰ
ਚੌਗਾਂ = ਫਿੰਡ ਖੇਡਣ ਦਾ ਡੰਡਾ
     ਜੋ ਸਿਰੇ ਪਰ ਤੋਂ ਮੁੜਿਆ
     ਹੋਇਆ ਹੁੰਦਾ ਹੈ,ਸਟਿਕ,
     ਪੋਲੋ ਖੇਡਣ ਦੀ ਖੁੰਡੀ.

ਅਰਥ

ਸਿਰ ਅਤੇ ਪੈਰਾਂ ਦਾ ਇਤਨਾਂ ਢੇਰ ਹੋ ਗਿਆ ਮਾਨੋ ਮੈਦਾਨ (ਜੰਗਭੂਮੀ) ਫਿੰਡਾਂ ਅਤੇ ਖੂੰਡੀਆਂ ਨਾਲ ਭਰ ਗਿਆ।

ਭਾਵ

ਹੇ ਔਰੰਗਜ਼ੇਬ! ਉਸ ਚਮਕੌਰ ਦੀ ਰਣਭੂਮੀ ਵਿਖੇ ਆਦਮੀਆਂ ਦੇ ਸਿਰ ਅਤੇ ਟੰਗਾਂ ਕਟੀਆਂ ਜਾਣ ਕਰਕੇ ਇਤਨੇ ਢੇਰ ਲਗ ਗਏ ਜਾਣੋ ਕਿ ਮੈਦਾਨ ਫਿੰਡਾਂ ਤੇ ਖੂੰਡੀਆਂ ਨਾਲ ਭਰ ਗਿਆ।

(ਨੋਟ ਇਸ ਬੈਂਤ ਵਿਖੇ ਸਿਰ ਨੂੰ ਫਿੰਡ ਨਾਲ ਤੇ ਟੰਗਾਂ ਨੂੰ ਖੂੰਡੀਆਂ ਨਾਲ ਉਪਮਾਂ ਦੇਕੇ ਇਕ ਖੇਡ ਦਾ ਅਲੰਕਾਰ ਬੰਨ੍ਹਿਆ ਹੈ।