ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

(੨੦)ਬਸੇ ਬਾਰ ਬਾਰੀਦ ਤੀਰੋ ਤੁਫੰਗ।
ਜ਼ਮੀ ਗਸ਼ਤ ਹਮਚੁ ਗੁਲੇ ਲਾਲਹ ਰੰਗ।

(۲۰) که پیمان شکن بید رنگ آمدند - میاں تیغ و تیر تفنگ آمدند

ਬਸੇ = ਬਹੁਤ ਸਾਰੇ
ਬਾਰ = ਬੋਝ ਵਾ ਵੇਰ
ਬਾਰੀਦ = ਬਰਸੇ, ਬਰਖਾ ਹੋਈ
ਤੀਰੋ = ਤੀਰ-ਵ=ਤੀਰ-ਅਤੇ
ਤੁਫੰਗ = ਬੰਦੂਕ, ਗੋਲੀ

ਜ਼ਮੀ = ਜਮੀਨ, ਪ੍ਰਿਥਵੀ, ਧਰਤੀ
ਗਸ਼ਤ = ਹੋ ਗਈ
ਹਮਚੁ - ਭਾਂਤਿ
ਗੁਲੇ ਲਾਲਹ- ਲਾਲੇ ਦਾ ਫੁੱਲ
    ਕੁਸੰਭੇ ਯਾ ਪੋਸਤਦਾ ਫੁੱਲ
ਰੰਗ = ਰੰਗ

ਅਰਥ

ਬਹੁਤ ਸਾਰੀ ਤੀਰਾਂ ਤੇ ਬੰਦੂਕਾਂ ਦੀਆਂ ਗੋਲੀਆਂ ਦੀ ਬਰਖਾ ਹੋਈ ਪ੍ਰਿਥਵੀੀ ਲਾਲੇ ਦੇ ਫੁਲ ਦੇ ਰੰਗ ਦੀ ਹੋ ਗਈ।

ਭਾਵ

ਹੇ ਔਰੰਗਜ਼ੇਬ! ਤੀਰ ਤੇ ਗੋਲੀਆਂ ਦੇ ਚਲਣ ਨਾਲ ਜਦੋਂ ਬਹੁਤ ਸਾਰੇ ਆਦਮੀ ਮਰ ਗਏ ਤੇ ਜ਼ਖਮੀ ਹੋਏ ਤਾਂ ਉਨਾਂ ਦੇ ਲਹੂ ਦੇ ਪ੍ਰਿਥਵੀ ਪਰ ਗਿਰਨ ਨਾਲ ਪ੍ਰਿਥਵੀ ਕਸੁੰਭੇ ਤੇ ਪੋਸਤ ਦੇ ਫੁੱਲਾਂ ਦੀ ਭਾਂਤਿ ਲਾਲ ਰੰਗ ਦੀ ਹੋ ਗਈ ਅਰਥਾਤ ਜਿੱਧਰ ਨਜ਼ਰ ਮਾਰੋ ਉਧਰ ਲਹੂ ਹੀ ਲਹੂ ਦਿਖਾਈ ਦਿੰਦਾ ਸੀ।