ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੯)
(੩੬)ਹਮ ਆਖ਼ਰ ਬਸੇ ਜ਼ਖਮਿ ਤੀਰੋ ਤੁਫ਼ੰਗ।
ਦੁ ਸੂਏ ਬਸੇ ਕੁਸ਼ਤਹ ਸ਼ੁਦ ਬੇਦਰੰਗ।
(۳٦)هم آخر بسے زخم تیر و تفنگ - دو سؤے بسے کشته شد بی درنگ
ਹਮ = ਭੀ
|
ਦੁ = ਦੋ, ਦੋਨਾਂ
|
ਅਰਥ
ਅੰਤ ਨੂੰ ਤੀਰਾਂ ਤੇ ਬੰਦੂਕਾਂ ਦੇ ਜ਼ਖਮ ਨਾਲ ਦੋਨੋਂ ਤਰਫੋਂ ਬਹੁਤ ਸਾਰੇ ਆਦਮੀ ਝਟ ਪਟ ਮਾਰੇ ਗਏ।
ਭਾਵ
ਹੇ ਔਰੰਗਜੇਬ!ਚਾਹੇ ਤੇਰਾ ਜੰਗੀ ਜਰਨੈਲ ਸਾਮ੍ਹਣੇ ਨਹੀਂ ਆਇਆ ਪਰ ਫੇਰ ਭੀ ਅਜੇਹੀ ਘਮਸਾਣ ਦੀ ਲੜਾਈ ਹੋਈ ਕਿ ਦੋਨਾਂ ਪਾਸਿਆਂ ਵਲੋਂ ਬਹੁਤ ਸਾਰੇ ਆਦਮੀ ਰਣ ਭੂਮੀ ਵਿਖੇ ਸ਼ਹੀਦ ਹੋ ਗਏ। ਜਿਸ ਕਰਕੇ ਨਾਹੱਕ ਲੋਕਾਂ ਦੀ ਮੌਤ ਦਾ ਬੋਝ ਤੈਨੂੰ ਚੁੱਕਨਾ ਪਊ।