ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

(੩੮) (੩੫) ॥

(੨੦)ਦਰੋਗ਼ਾ ਅਗਰ ਰੂਯ ਓ ਦੀਦਮੇ।
ਬਯਕ ਤੀਰ ਲਾਚਾਰ ਬਖ਼ਸ਼ੀਦਮੇ॥

(۳٥) دریغا اگر روۓ او دیدمے - به یک تیر لاچار بخشیدمے

ਦਰੇਗਾ - ਅਫਸੋਸ,ਸ਼ੋਕ
ਅਗਰ = ਜੇ
ਰੂਯ = ਮੂੰਹ ਸੂਰਤ, ਸ਼ਕਲ
ਓ = ਉਸਦਾ
ਦੀਦਮੇ = ਮੈਂ ਦੇਖਦਾ

ਬਯਕ = ਬ-ਯਕ
ਬ=ਸਾਥ, ਯਕ=ਇੱਕ
ਲਾਚਾਰ=ਜ਼ਰੂਰ, ਬੇਸ਼ਕ,ਅਵਸ਼
   ਜਿਸਦਾ ਕੋਈ ਚਾਰਾ ਨਾਂ
   ਹੋਸਕੇ ।
ਬਖ਼ਸ਼ੀਦਮੇ = ਮੈਂ ਬਖਸ਼ਦਾ
ਅਰਥਾਤ ਦਿੰਦਾ, ਯਾਨੇ
ਮਾਰਦਾ।

ਅਰਥ

ਸ਼ੋਕ! ਜੇ ਮੈਂ ਉਸਦੇ ਮੂੰਹ ਨੂੰ ਦੇਖਦਾ ਤਾਂ ਇਕ ਤੀਰ ਜ਼ਰੂਰ ਉਸਦੇ ਮਾਰਦਾ।

ਭਾਵ

ਹੇ ਔਰੰਗਜ਼ੇਬ! ਓਹ ਤੇਰਾ ਸਰਦਾਰ ਬਹਾਦਰਾਂ ਦੀ ਭਾਂਤਿ ਬਾਹਰ ਰਣ ਭੂਮੀ ਵਿਖੇ ਨਾਂ ਆਇਆ, ਜੇ ਓਹ ਜ਼ਰਾ ਭੀ ਆਪਣਾ ਮੂੰਹ ਮੈਨੂੰ ਦਿਖਾਉਂਦਾ ਤਾਂ ਮੈਂ ਤੈਨੂੰ ਸਚ ਕਹਿੰਦਾ ਹਾਂ ਕਿ ਮੈਂ ਜ਼ਰੂਰ ਉਸਨੂੰ ਤੀਰ ਦਾ ਨਸ਼ਾਨਾ ਬਣਾਉਂਦਾ । ਇਸ ਬਾਤ ਦੇ ਮੇਰੇ ਦਿਲ ਵਿਖੇ ਬਹੁਤ ਅਫਸੋਸ ਹੈ ਕਿ ਓਹ ਕਿਉਂ ਯੁੱਧ ਲਈ ਬਾਹਰ ਨਾ ਆਇਆ ਫੇਰ ਉਸਨੇ ਮੇਰੀ ਬਹਾਦਰੀ ਦਾ ਪਤਾ ਲਗਦਾ.