ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

(੩੨)ਬਸੇ ਹਮਲਹ ਕਰਦੰਦ ਬਮਰਦਾਨਗੀ।
ਹਮ ਅਜ਼ ਹੋਸ਼ਗੀ ਹਮਜ਼ਿ ਦੀਵਾਨਗੀ॥

(٣٢) بسے حمله کردند به مردانگی - هم از هوشگی هم ز دیوانگی

ਬਸੇ = ਬਹੁਤ ਸਾਰੇ
ਹਮਲਹ = ਹੱਲੇ, ਚੜ੍ਹਾਈਆਂ,
    ਹਮਲੇ,
ਕਰਦੰਦ = ਉਸਨੇ ਕੀਤੇ.
ਬਮਰਦਾਨਗੀ=ਬ-ਮਰਦਾਨਗੀ
ਨਾਲ-ਬਹਾਦਰੀ ਦੇ

ਹਮ=ਭੀ
ਅਜ਼= ਸੇ, ਨਾਲ
ਹੋਸ਼ਗੀ = ਸਮਝ, ਅਕਲਮੰਦੀ
ਹਮ = ਭੀ
ਜ਼ਿ=ਸੇ, ਨਾਲ
ਦੀਵਾਨਗੀ= ਸੁਦਾਈ ਪਣ,
ਪਾਗਲਪਣ, ਮਸਤੀ,
ਮੂਰਖਪਣ.

ਅਰਥ

ਉਸਨੇ ਬਹੁਤ ਸਾਰੇ ਹਲੇ ਬਹਾਦਰੀ ਨਾਲ ਕੀਤੇ, ਸਮਝ ਨਾਲ ਭੀ ਤੇ ਮੂਰਖਪਣੇ ਨਾਲ ਭੀ।

ਭਾਵ

ਉਸ ਹੱਲਾ ਕਰਨੇ ਵਾਲੇ ਪਠਾਣ ਨੇ ਕਈ ਹਮਲੇ ਅਕਲਮੰਦੀ ਨਾਲ ਕੀਤੇ ਅਰਥਾਤ ਇਸ ਪ੍ਰਕਾਰ ਕੀਤੇ ਜਿਸਤੋਂ ਉਸਦੀ ਸੈਨਾਂ ਦਾ ਬਹੁਤ ਘੱਟ ਨੁਕਸਾਨ ਹੋਇਆ, ਤੇ ਕਈ ਵਾਰੀ ਮੂਰਖਾਂ ਵਾਂਗੂੰ ਅਗੇ ਆਂ ਜਾਂਦਾ ਸੀ ਜਿਸਤੋਂ ਉਸਨੂੰ ਬਹੁਤ ਨੁਕ- ਸਾਨ ਉਠਾਉਣਾ ਪੈਂਦਾ ਸੀ।