ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

(੩੧)ਕਿ ਅਫ਼ਗ਼ਾਨ ਦੀਗਰ ਬਯਾਮਦ ਬਜੰਗ।
ਚੁ ਸੈਲੇ ਰਵਾਂ ਹਮਚੂ ਤੀਰੋ ਤੁਫ਼ੰਗ॥

(٣١) که افغان دیگر بیامد به جنگ - چو سیل روان همچو تیر و تفنگ

ਕਿ = ਜੋ ਕਿ, ਫੇਰ
ਅਫਗ਼ਾਨ=ਅਫਗਾਨਿਸਤਾਨ
  ਦੇਸ਼ ਦੇ ਰਹਿਣ ਵਾਲਾ,
     ਪਠਾਣ
ਦੀਗਰ=ਹੋਰ, ਦੂਜਾ
ਬਯਾਮਦ-ਆਯਾ
ਬ = ਲਈ, ਵਾਸਤੇ, ਵਿਖੇ
ਜੰਗ=ਯੁੱਧ, ਲੜਾਈ

ਚ = ਭਾਂਤ, ਤਰ੍ਹਾਂ
ਸੈਲੇ ਰਵਾਂ, (ਸੈਲੇ-ਰਵਾਂ)
    ਰੌ-ਦੌੜਨਵਾਲਾ=ਪਾਣੀ ਦਾ
      ਹੜ
ਹਮਚੂ=ਭਾਂਤ, ਤਰ੍ਹਾਂ
ਤੀਰੋ=ਤੀਰ-ਵ, ਤੀਰ ਅਤੇ
ਤੁਫੰਗ=ਬੰਦੂਕ,ਭਾਵ ਗੋਲੀ

ਅਰਥ

ਫੇਰ ਇੱਕ ਹੋਰ ਪਠਾਣ ਜੁੱਧ ਦੇ ਲਈ ਆਇਆ ਚਲਦੇ ਹੜਦੀ ਤਰ੍ਹਾਂ, ਤੀਰ ਤੇ ਗੋਲੀ ਦੀ ਭਾਂਤਿ (ਸੀ).

ਭਾਵ

ਹੇ ਔਰੰਗਜ਼ੇਬ ! ਜਦ ਨਾਹਰਖਾਂ ਦੀ ਸੈਨਾਂ ਇਸ ਭਾਂਤ ਡਰਦੀ ਮਾਰੀ ਭੱਜ ਨਿਕਲੀ ਤਾਂ ਇਕ ਹੋਰ ਪਠਾਣ ਗੁਸੇ ਨਾਲ ਤੇਜ਼ ਪਾਣੀ ਦੇ ਹੜ ਦੀ ਤਰਾਂ ਅਰਥਾਤ ਜਿਸ ਪ੍ਰਕਾਰ ਪਹਾੜ ਤੋਂ ਪਾਣੀ ਗਿਰਦਾ ਹੈ ਯਾ ਕਮਾਣ ਵਿਚੋਂ ਤੀਰ ਯਾ ਬੰਦਕ ਵਿਚੋਂ ਗੋਲੀ ਨਿਕਲਦੀ ਹੈ ਸਾਡੀ ਵੱਲ ਆਇਆ।

(ਨੋਟ) ਤਵਾਰੀਖ ਖਾਲਸਾ ਵਿਖੇ ਲਿਖਿਆ ਹੈ ਕਿ ਏਹ ਪਠਾਣ ਨਜੀਬ ਖਾਂ ਸੂਬੇਦਾਰ ਜਲੰਧਰ ਸੀ।