ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

(੩੦)ਹਮ ਆਖ਼ਰ ਗੁਰੇਜ਼ੰਦ ਬਜਾਏ ਮੁਸਾਫ਼।
ਬਸੇ ਖ਼ਾਨ ਖ਼ੁਰਦੰਦ ਬੇਰੂੰ ਗਜ਼ਾਫ਼॥

(٣٠) هم آخر گریزند به جای مصاف - بسے خان خوردند بیرون گزاف

ਹਮ = ਸਭ, ਸਾਰੇ।
ਆਖ਼ਰ = ਅੰਤ ਨੂੰ।
ਗੁਰੇਜ਼ੰਦ = ਭਜੇ, ਦੌੜੇ
ਬਜਾਏ =ਜਗਾ ਤੋਂ, ਥਾਂਉ ਤੋਂ,
ਮੁਸਾਫ = ਯੁੱਧ, ਲੜਾਈ।

ਬਸੇ = ਬਹੁਤ।
ਖ਼ਾਨ = ਸ੍ਰਦਾਰ,ਅਮੀਰ, ਮੁਸਲ-
      ਮਾਨਾਂ ਦਾ ਇਕ ਖਿਤਾਬ
ਖ਼ੁਰਦੰਦ = ਖਾਣਵਾਲੇ,ਮਾਰਨਵਾਲੇ
ਬੇਰੂੰ = ਬਾਹਰ
ਗਜ਼ਾਫ਼ = ਸ਼ੇਖੀ, ਗੱਪ, ਮਾਨ ਕਰਨਾ

ਅਰਥ

ਅੰਤ ਨੂੰ ਸਾਰੇ ਲੜਾਈ ਵਿਚੋਂ ਭਜ ਨਿਕਲੇ ਜੋ ਬਹੁਤੇ ਖਾਨ (ਸ੍ਰਦਾਰ) ਸ਼ੇਖੀਆਂ ਮਾਰਨ ਵਾਲੇ ਸਨ।

ਭਾਵ

ਹੇ ਔਰੰਗਜ਼ੇਬ ! ਜਦ ਨਾਹਰੁਖਾਂ ਦੇ ਸਾਡਾ ਤੀਰ ਲਗਿਆ ਤਾਂ ਉਸਦੇ ਨਾਲ ਦੀ ਸਾਰੀ ਸੈਨਾਂ ਦੇ ਜੁਆਨ ਤੇ ਬੜੇ ੨ ਖਾਨ ਜੋ ਕਈ ਪ੍ਰਕਾਰ ਸ਼ੇਖੀਆਂ ਮਾਰਦੇ ਹੁੰਦੇ ਸਨ ਕਿ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਨੂੰ ਫੜ ਲਵਾਂਗੇ ਯਾ ਮਾਰ ਦੇਵਾਂਗੇ ਮੈਦਾਨ ਵਿੱਚੋਂ ਆਪਣੇ ਸਰਦਾਰ ਨਾਹਰ ਖਾਂ ਦੇ ਗਿਰਦੇ ਹੀ ਭੱਜ ਨਿਕਲੇ ਤੇ ਕੋਈ ਸਾਡੇ ਸਾਮਣੇ ਨਾ ਹੋਇਆ॥