ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੦)
(੨੮)ਕਿ ਬੇਰੂੰ ਨ ਆਮਦ ਕਸੇ ਜ਼ਾਂ ਦੀਵਾਰ।
ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ੍ਵਾਰ॥
(۲٨) که بیرون نیامد کسی زان دیوار- نخوردند تیر و نگشتند خوار
ਕਿ = ਜੋ ਕਿ
|
ਨ = ਨਹੀਂ
|
ਅਰਥ
ਉਸ ਆੜ ਤੋਂ ਫੇਰ ਕੋਈ ਆਦਮੀ ਬਾਹਰ ਨਾਂ ਆਇਆ ਨਾਂ ਉਸਨੇ ਤੀਰ ਖਾਧਾ ਤੇ ਨਾਂ ਓਹ ਖਰਾਬ ਹੋਇਆ।
ਭਾਵ
ਹੇ ਔਰੰਗਜ਼ੇਬ! ਜਦ ਸਾਡਾ ਕੋਈ ਭੀ ਤੀਰ ਖਾਲੀ ਨਾਂ ਗਿਆ, ਤਾਂ ਤੇਰੀ ਸੈਨਾਂ ਦੇ ਦਿਲ ਪਰ ਸਾਡਾ ਅਜੇਹਾ ਭੈ ਛਾ ਗਿਆ ਕਿ ਉਸ ਆੜ ਤੋਂ ਕੋਈ ਭੀ ਆਦਮ ਬਾਹਰ ਨਾਂ ਨਿਕਲਿਆ।
ਇਸੀ ਕਰਕੇ ਓਹ ਸਾਡੇ ਤੀਰਾਂ ਤੋਂ ਬਚੇ ਰਹੇ ਅਤੇ ਨਾਂ ਮਰੇ।