ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

(੨੭)ਹਰਾਂ ਕਸ ਜ਼ਿ ਦੀਵਾਰ ਆਮਦ ਬਰੂੰ।
ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕ ਖੂੰ॥

(۲٧) هرآنکس آمد ز دیوار برون- بخوردن یکی تیر شد غرق خون

ਹਰਾਂ = ਜੋ ਕੋਈ
ਕਸ = ਆਦਮੀ
ਜ਼ਿ = ਸੇ, ਤੋਂ
ਦੀਵਾਰ = ਕੰਧ, ਆੜ
ਆਮਦ = ਆਇਆ
ਬਰੂੰ = ਬਾਹਰ

ਬਖੁਰਦਨ= ਬ-ਖਰਦਨ ਨਾਲ,
              ਖਾਣ ਦੇ
ਯਕੇ = ਇਕ
ਤੀਰ = ਤੀਰ
ਸ਼ੁਦ = ਹੋਇਆ
ਗ਼ਰਕ = ਡੁੱਬਣਾ
ਖੂੰ = ਲਹੂ, ਖੂਨ

ਅਰਥ

ਜੋ ਕੋਈ ਆਦਮੀ ਆੜ ਤੋਂ ਬਾਹਰ ਆਇਆ ਇੱਕੋ ਹੀ ਤੀਰ ਖਾਕੇ ਲਹੂ ਵਿੱਚ ਡੁਬ ਗਿਆ॥

ਭਾਵ

ਪਰ ਹੇ ਔਰੰਗਜ਼ੇਬ! ਫੇਰ ਭੀ ਸਾਡੀ ਬਹਾਦਰੀ ਦੇਖ ਕਿ ਤੇਰੀ ਸੈਨਾਂ ਦਾ ਜੋ ਕੋਈ ਜੁਆਨ ਆਪਣੀ ਖੁੰਦਕ ਦੀ ਆੜ ਨੂੰ ਛੱਡਕੇ ਸਾਨੂੰ ਫੜਨ ਲਈ ਬਾਹਰ ਨਿਕਲਿਆ, ਓਹੀ ਸਾਥੋਂ ਇਕ ਤੀਰ ਖਾਕੇ ਲਹੂ ਵਿਚ ਡੁਬ ਗਿਆ ਅਰਥਾਤ ਸਾਡਾ ਇੱਕ ਭੀ ਤੀਰ ਨਿਸਫਲ ਨਹੀਂ ਗਿਆ, ਜਿਸਨੇ ਕਿ ਤੇਰੇ ਜੁਆਨ ਦਾ ਕੰਮ ਨਾ ਕੀਤਾ ਹੋਵੇ॥