ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

(੨੬)ਬਰੰਗੇ ਮਗਸ ਸ੍ਯਾਹ ਪੋਸ਼ ਆਮਦੰਦ।
ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ॥

(۲٦) به رنگ مگس سیه پوش آمدند - به یکبارگی درخروش آمدند

ਬਰੰਗ- ਰੰਗ, ਭਾਂਤ, ਤਰ੍ਹਾਂ, ਵਾਂਗੂੰ
ਏ = ਦੀ
ਮਗਸ = ਮਖੀ
ਸ੍ਯਾਹ = ਕਾਲੀ
ਪੋਸ਼ = ਲਿਬਾਸ, ਪੁਸ਼ਾਕ ਵਰਦੀ
ਆਮਦੰਦ = ਆਏ

ਬ = ਸਾਥ
ਯਕਬਾਰਗੀ = ਇਕੋ ਬਾਰੀ
ਦਰ = ਵਿਖੇ, ਵਿੱਚ
ਖਰੋਸ਼ = ਡੰਡ, ਰੌਲਾ
ਆਮਦੰਦ = ਆਏ

ਅਰਥ

ਕਾਲੀਆਂ ਵਰਦੀਆਂ ਵਾਲੇ ਮੱਖੀਆਂ ਦੀ ਭਾਂਤ ਆਏ ਤੇ ਇੱਕੋ ਬਾਰੀ ਰੌਲਾ ਪਾਉਣ ਲਗ ਪਏ।

ਭਾਵ

ਹੇ ਔਰੰਗਜ਼ੇਬ! ਤੇਰੀ ਫੌਜ ਦੇ ਸਿਪਾਹੀ ਜਿਨਾਂ ਦੇ ਕਾਲੀਆਂ ਵਰਦੀਆਂ ਪਹਰੀਆਂ ਹੋਈਆਂ ਸਨ ਡੁਮਣੇ ਦੀ ਮੱਖੀਆਂ ਦੀ ਭਾਂਤ ਸਾਡੇ ਪਰ ਆਏ ਤੇ ਇਕੋ ਬਾਰੀ ਫੜ ਲਓ, ਮਾਰ ਲਓ, ਜਾਣਾ ਨਾਂ ਪਾਵੇ ਦਾ ਰੌਲਾ ਪਾਉਣ ਲਗੇ। ਕਿਆ ਤੂੰ ਇਸ ਬਾਤ ਨੂੰ ਧਰਮ ਅਨੁਸਾਰ ਸਮਝਦਾ ਹੈਂ ਕਿ ੪੦ ਭੁਖੇ ਆਦਮੀਆਂ ਪਰ ਮੱਖੀਆਂ ਦੀ ਤਰਾਂ ਲਸ਼ਕਰ ਟੁੱਟ ਪਏ, ਪਰ ਵਾਹਿਗੁਰੂ ਦੀ ਸ਼ਕਤੀ ਦੇਖੋ ਕਿ ਜਦ ਸਾਨੂੰ ਤੇਰੇ ਸਿਪਾਹੀ ਫੜ ਯਾ ਮਾਰ ਨਾ ਸਕੇ ਤਾਂ ਅੰਤ ਨੂੰ ਕਮੀਨਗਾਹਾਂ ਅਰਥਾਤ ਖੰਦਕਾਂ ਬਣਾਕੇ ਤੇ ਬਾਗ ਦੀ ਕੰਧ ਦੀ ਓਟ ਲੈਕੇ ਚਮਕੌਰ ਦੀ ਗੜ੍ਹੀ ਨੂੰ ਚਾਰੇ ਪਾਸਿਓਂ ਘੇਰ ਲਿਆ॥