ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

(੨੫)ਹਰਾਂ ਕਸਕਿ ਕੌਲੇ ਕੁੱਰਾਂ ਆਯਦਸ਼।
ਨਜ਼ੋ ਬਸਤਨੋ ਕੁਸ਼ਤਨੋ ਬਾਯਦਸ਼॥

(۲٥) هر آنکس که قول قرآن آیدش - نزد بستن و کشتن و آیدش

ਹਰਾਂ ਕਸ = ਜੋ ਕੋਈ ਆਦਮੀ
ਕਿ=ਕੀ
ਕੌਲੇ = ਕਸਮ, ਬਚਨ,ਸੌਂਹ
ਸੁਗੰਦ
ਕਰਾਂ = ਮੁਸਲਮਾਨਾਂ ਦੀ
ਧਰਮ ਪੁਸਤਕ
ਆਯਦਸ਼ = ਆਵੇ

ਨਜ਼ੋ = ਨ—ਅਜ਼-ਓ, ਨਹੀਂ, ਤੋ
           ਉਸ-ਉਸਨੂੰ ਨਹੀਂ
ਬਸਤਨੋ = ਬਸਤਨ, ਵ-ਬੰਨਣਾ,
        ਅਤੇ, ਕੈਦ ਕਰਨਾ
ਕੁਸ਼ਤਨੋ = ਕੁਸ਼ਤਨ-ਓ, ਮਾਰਨਾ
        ਉਸਨੂੰ
ਬਾਯਦਸ਼ = ਚਾਹੀਦਾ ਹੈ

ਅਰਥ

ਜੋ ਕੋਈ ਆਦਮੀ ਕੁਰਾਂਨ ਦੀ ਸੁਗੰਦ ਨਾਲ ਆਵੇ ਉਸਨੂੰ ਕੈਦ ਕਰਨਾ ਤੇ ਮਾਰਨਾ ਨਹੀਂ ਚਾਹੀਦਾ ਹੈ।

ਭਾਵ

ਹੇ ਔਰੰਗਜ਼ੇਬ! ਜੇ ਕੋਈ ਆਦਮੀ ਕਿਸੀ ਦੀ ਧਰਮ ਪੁਸਤਕ ਦੀ ਸੌਂਹ ਪਰ ਭਰੋਸਾ ਕਰਕੇ ਆ ਜਾਵੇ ਤਾਂ ਉਸਨੂੰ ਕੈਦ ਕਰਨਾ ਤੇ ਮਾਰਨਾ ਨਹੀਂ ਚਾਹੀਦਾ ਹੈ ਪਰ ਤੇਰੇ ਸਰਦਾਰਾਂ ਨੇ ਇਸਤੋਂ ਉਲਟ ਕੀਤਾ ਕਿ ਉਨ੍ਹਾਂ ਨੇ ਕੁਰਾਂਨ ਦੀ ਸੌਂਹ ਖਾਕੇ ਸਾਨੂੰ ਵਿਸਵਾਸ ਦਿਤਾ ਤੇ ਫੇਰ ਸਾਨੂੰ ਕੈਦ ਕਰਨ ਲਈ ਤੇ ਮਾਰਨ ਲਈ ਯਤਨ ਕਰਨ ਲਗੇ, ਜੋ ਕਿ ਧਰਮ ਤੋਂ ਸਰਾਸਰ ਉਲਟ ਤੇ ਵਿਰੁੱਧ ਹੈ। ਕ੍ਯਾ ਇਸ ਪ੍ਰਕਾਰ ਕਰਨ ਨਾਲ ਤੁਹਾਡੀ ਧਰਮ ਪੁਸਤਕ ਕੁਰਾਨ ਦੀ ਨਿਰਾਦਰੀ ਨਹੀਂ ਹੁੰਦੀ ਹੈ! ਕ੍ਯਾ ਤੂੰ ਇਸ ਬਾਤ ਨੂੰ ਪਸਿੰਦ ਕਰਦਾ ਹੈ ਕਿ ਕੁਰਾਂਾਨ ਦੀਆਂ ਇਸ ਤਰਾਂ ਝੂਠੀਆਂ ਸੌਂਹਾਂ ਖਾਧੀਆਂ ਜਾਣ?