(੨੪)
(੨੨)ਚੁਕਾਰ ਅਜ਼ ਹਮਹ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੇਰ ਦਸਤ॥
(۲٢) چو کار از همه حیلتی درگذشت - حلال است بردن به شمشیر دست
ਚੁ = ਜਬ, ਜਦੋਂ, ਜਿਸ ਵੇਲੇ
|
ਹਲਾਲ = ਧਰਮ ਅਨੁਸਾਰ ਠੀਕ
|
ਅਰਥ
ਜਦੋਂ ਸਭ ਉਪਾਵਾਂ ਤੋਂ ਕੰਮ ਲੰਘ ਜਾਵੇ (ਫੇਰ) ਤਲਵਾਰ ਪਰ ਹਥ ਲੈ ਜਾਣਾ ਧਰਮ ਅਨੁਸਾਰ ਹੁੰਦਾ ਹੈ।
ਭਾਵ
ਹੇ ਔਰੰਗਜ਼ੇਬ ਜੇ ਤੂੰ ਏਹ ਆਖੇਂ ਕਿ ਬੇਸ਼ਕ ਮੇਰੇ ਸਰਦਾਰਾਂ ਨੇ ਤਾਂ ਆਪਣੇ ਬਚਨ ਨੂੰ ਤੋੜਿਆ ਪਰ ਤੁਸੀਂ ਤਾਂ ਆਪਣੇ ਨਿਯਮ ਪਰ ਪੱਕਾ ਰਹਿਣਾ ਸੀ, ਤੁਸੀਂ ਕਿਉਂ ਤੀਰ ਤੇ ਗੋਲੀਆਂ ਚਲਾਉਣ ਲਗੇ, ਇਸ ਲਈ ਮੈਂ ਤੈਨੂੰ ਦਸਦਾ ਹਾਂ ਕਿ ਜਿਥੇ ਸਭ ਉਪਾਉ ਰਹ ਜਾਣ ਉਥੇ ਤਲਵਾਰ ਫੜਨੀ ਧਰਮ ਅਨੁਸਾਰ ਹੁੰਦੀ ਹੈ ਇਸ ਲਈ ਸਾਨੂੰ ਤਲਵਾਰ ਫੜਨੀ ਪਈ ਤੇ ਅਸੀਂ ਆਪਣੇ ਨਿਯਮ ਪਰ ਪੱਕੇ ਰਹੇ ਏਹ ਸਭ ਤੇਰੇ ਸਰਦਾਰਾਂ ਦਾ ਹੀ ਦੋਸ਼ ਹੈ॥