ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

(੨੦)ਬ ਲਾਚਾਰਗੀ ਦਰਮਿਯਾਂ ਆਮਦਮ।
ਬ ਤਦਬੀਰ ਤੀਰੋ ਤੁਫੰਗ ਆਮਦਮ॥

(۲۱) بہ لاچارگی درمیاں آمدم - بتدبیر تیر و تفنگ آمدم

ਬ = ਸਾਥ, ਨਾਲ
ਲਾਚਾਰਗੀ - ਲਾਚਾਰੀ, ਅੰਤ ਨੂੰ
       ਮਜਬੂਰੀ ਜਿਸਦਾ ਕੋਈ
       ਉਪਾਉ ਨਾ ਹੋਵੇ
ਦਰਮਯਾਂ - ਵਿਚ, ਵਿਖੇ
ਆਮਦਮ = ਆਮਦ-ਅਮ = ਮੈਂ
       ਆਇਆ

ਬ = ਸਾਥ
ਤਦਬੀਰ = ਜੁਗਤੀ, ਤਰੀਕਾ
ਤੀਰੋ = ਤੀਰ-ਵ = ਤੀਰ, ਅਤੇ
ਤੁਫੰਗ = ਬੰਦੂਕ
ਆਮਦਮ = ਮੈਂ ਆਇਆ

ਅਰਥ

ਅੰਤ ਨੂੰ ਮੈਂ ਭੀ (ਜੱਧ) ਦੇ ਵਿਖੇ ਆਇਆ ਅਤੇ ਤੀਰ ਅਰ ਬੰਦੂਕ ਦੀ ਜੁਗਤੀ ਕੀਤੀ।

ਭਾਵ

ਹੇ ਔਰੰਗਜ਼ੇਬ ਜਦ ਤੇਰੇ ਬਚਨ ਭੰਗ ਕਰਨ ਵਾਲੇ ਸਰਦਾਰਾਂ ਨੇ ਮੈਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਮੇਰੇ ਲਈ ਕੋਈ ਉਪਾਉ ਨਹੀਂ ਰਿਹਾ ਤਾਂ ਅੰਤ ਨੂੰ ਮੈਂ ਭੀ ਤੀਰ ਅਤੇ ਗੋਲੀਆਂ ਉਨ੍ਹਾਂ ਉਤੇ ਚਲਾਉਣ ਲੱਗਾ, ਸੰਧੀ (ਸੁਲਾਹ) ਹੋਣ ਪਿਛੋਂ ਮੇਰੇ ਕਰਨ ਦਾ ਖਿਆਲ ਨਹੀਂ ਸੀ ਪਰ ਤੇਰੇ ਹੀ ਸਰਦਾਰਾਂ ਦੇ ਮਜਬੂਰ ਕਰਨ ਨਾਲ ਮੈਨੂੰ ਭੀ ਯੁੱਧ ਭੂਮੀ ਵਿਖੇ ਲੜਨ ਲਈ ਆਉਣਾ ਪਿਆ।