ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੨)
(੨੦)ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ।
ਮਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ॥
(۲۰) که پیمان شکن بید رنگ آمدند - میاں تیغ و تیر تفنگ آمدند
ਪੈਮਾਂ = ਅਕਰਾਰ, ਐਹਦ,
|
ਮਯਾਂ = ਵਿਖੇ, ਵਿੱਚ
|
ਅਰਥ
ਓਹ ਅਕਰਾਰ ਦੇ ਤੋੜਨ ਵਾਲੇ ਝਟ ਪਟ ਆਏ, ਤਲਵਾਰ, ਤੀਰ ਅਤੇ ਬੰਦੂਕਾਂ ਚਲਾਉਣ ਲਗੇ।
ਭਾਵ
ਹੇ ਔਰੰਗਜ਼ੇਬ ਤੇਰੀ ਫੌਜ ਦੇ ਲੋਗ ਜਿਨ੍ਹਾਂ ਨੇ ਕਿ ਸਾਡੇ ਨਾਲ ਕੁਰਾਨ ਦੀ ਸੌਂਹ ਖਾਕੇ ਏਹ ਨਿਯਮ ਕੀਤਾ ਸੀ ਕਿ ਤੁਸੀਂ ਅਨੰਦ ਪੁਰ ਨੂੰ ਛੱਡਕੇ ਕਿਸੀ ਅਸਥਾਨ ਵਿਖੇ ਚਲੇ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਆਪਣੇ ਬਚਨ ਨੂੰ ਭੰਗ ਕਰਕੇ ਝਟ ਪਟ ਸਾਡੇ ਪਰ ਚੜ੍ਹ ਆਏ ਅਤੇ ਸਾਡੇ ਨਾਲ ਜੁੱਧ ਕਰਨਾ ਅਰੰਭ ਕਰ ਦਿਤਾ॥