ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

(੧੯)ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹਲਕ ਬਰਾਯਦ ਬਰੋ ਬੇਖ਼ਬਰ॥

گرسنه چه کارے کند چهل نر ― که ده لک برآید برو بی خبر (١٩)

ਗੁਰਸਨਹ - ਭੁੱਖੇ
ਚਿ = ਕਿਆ
ਕਾਰ = ਕੰਮ
ਕੁਨਦ = ਕਰੇ
ਚਿਹਲ = ਚਾਲੀ ੪੦
ਨਰ = ਆਦਮੀ

ਕਿ = ਕਿ
ਦਹ = ਦਸ
ਲਕ = ਲਖ, ਸੌ ਹਜ਼ਾਰ ਦਾ
      ਇਕ ਲਖ
ਬਰਾਯਦ = ਆ ਜਾਵੇ
ਬਰੋ = ਬਰ-ਓ = ਉਤੇ, ਉਸਦੇ
ਬੇਖਬਰ = ਬਿਨਾ ਪੜੇ, ਅਨਭੌਲ

ਅਰਥ

ਭੁੱਖੇ ਚਾਲੀ ਆਦਮੀ ਕੀ ਕੰਮ ਕਰ ਸਕਦੇ ਹਨ ਕਿ ਉਨ੍ਹਾਂ ਪਰ ਬੇਖਬਰ ਦਸ ਲਖ ਆਦਮੀ ਚੜ੍ਹ ਆਵੇ।

ਭਾਵ

ਹੇ ਔਰੰਗਜ਼ੇਬ ਤੂੰਹੀਂ ਸੋਚ ਕਿ ਸਾਡੇ ਚਾਲੀ ਸਿੰਘ ਓਹ ਭੀ ਜੋ ਕਈ ਦਿਨਾਂ ਦੇ ਭੁੱਖੇ ਹੋਣ ਤੈਨੂੰ ਕੀ ਬਹਾਦਰੀ ਦਿਖਾਉਣ ਜਦੋਂ ਕਿ ਬਿਨਾਂ ਖਬਰ ਤੋਂ ਉਨ੍ਹਾਂ ਪਰ ਦਸ ਲੱਖ ਫੌਜ ਟੁੱਟ ਪਏ ਕਿਆ ਕੋਈ ਏਹ ਯੁਧ ਕਰਨ ਦਾ ਧਰਮ ਹੈ, ਜੇ ਤੇਰੀ ਫੌਜ ਨੇ ਸੂਰਮਿਆਂ ਦੀ ਭਾਂਤ ਜੁੱਧ ਕਰਨਾ ਸੀ ਤਾਂ ਸਾਨੂੰ ਬਾਕਾਇਦਾ ਇਤਲਾਹ ਦਿੰਦਾ, ਫੇਰ ਸਾਡੇ ਸਿੰਘਾਂ ਦੀ ਸੂਰਮਤਾ ਤੇ ਅਮ੍ਰਿਤ ਦੀ ਸ਼ਕਤੀ ਨੂੰ ਤੇਰੀ ਫੌਜ ਦੇਖਦੀ।