੨੦
(੧੮)ਕ਼ਸਮ ਮੁਸਹਫੇ ਖੁਫੀਯਾ ਗਰ ਮਨ ਖੁਰਮ।
ਨ ਫੌਜੇ ਅਜ਼ੀਂ ਜ਼ੇਰ ਸੁਮ ਅਫਗਨਮ॥
قسم مصحف خدعه گر این خورم ― نه فوج عزیزم را سم افگنم (١٨)
ਕਸਮ = ਸੌਂਹ, ਸੁਗੰਦ, ਸਪਥ
|
ਨ = ਨਹੀਂ
|
ਅਰਥ
ਜੇ ਮੈਂ ਭੀ ਇਸਤ੍ਰਾਂ ਧਰਮ ਪੁਸਤਕ ਦੀ ਝੂਠੀ ਸੌਂਹ ਖਾਂਦਾ ਤਾਂ (ਆਪਣੀ) ਫੌਜ ਦੇ ਘੋੜੇ ਦਾ ਸੁਮ ਹੇਠਾਂ ਨਾ ਗੇਰਦਾ।
ਭਾਵ
ਹੇ ਔਰੰਗਜ਼ੇਬ! ਜਿਸ ਪ੍ਰਕਾਰ ਤੇਰੇ ਅਹਿਲਕਾਰਾਂ ਨੇ ਝੂਠੀ ਸੌਂਹ ਖਾਕੇ ਸਾਡੇ ਨਾਲ ਦਗ਼ਾ ਕੀਤਾ ਹੈ ਜੇ ਅਸੀਂ ਭੀ ਇਸ ਪ੍ਰਕਾਰ ਝੂਠੀ ਸੌਂਹ ਖਾਂਦੇ ਤਾਂ ਕਦੇ ਅਨੰਦਪੁਰ ਦੇ ਪਹਾੜ ਤੋਂ ਹੇਠਾਂ ਆਪਣੀ ਸੈਨਾਂ ਨੂੰ ਨਾ ਉਤਾਰਦੇ, ਇਸਤੋਂ ਸਿੱਧ ਹੈ ਕਿ ਅਸੀ ਆਪਣੇ ਬਚਨ ਪਰ ਪਕੇ ਰਹੇ, ਪਰ ਤੇਰੇ ਅਹਿਲਕਾਰਾਂ ਨੇ ਝੂਠੀ ਸੌਂਹ ਖਾਕੇ ਸਾਡੇ ਨਾਲ ਦਗਾ ਕੀਤਾ॥