ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

(੧੭)ਕਸੇ ਪੁਸ਼ਤ ਉਫਤਦ ਪਸ਼ੇ ਸ਼ੇਰ ਨਰ।
ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ॥

کسے پشت افتد پس شیر نر ― نگیرد بز و میش و آهو گذر (١٧)

ਕਸੇ = ਜੋ ਕੋਈ ਆਦਮੀ
ਪੁਸ਼ਤ = ਪਿੱਠ
ਉਫ਼ਤਦ = ਪੜੇ, ਪਵੇ = ਪਿਠ
        ਪਿੱਛੇ ਪਵੇ ਅਰਥਾਤ
        ਸ਼ਰਨ ਵਿਖੇ ਜਾਵੇ
ਪਸੇ = ਪਿਛੇ
ਸ਼ੇਰਨਰ = ਨਰਸ਼ੇਰ, ਸਿੰਘ

 ਨ = ਨਹੀਂ
ਗੀਰਦ = ਪਕੜਨਾ, ਫੜਨਾ
ਬੁਜ਼ੋ = ਬੁਜ-ਵੇ = ਬਕਰੀ-ਅਤੇ
ਮੇਸ਼ = ਭੇਡ
ਆਹੁ = ਹਿਰਣ
ਗੁਜ਼ਰ = ਲੰਘਣਾ, ਲਖਣਾ

ਅਰਥ

ਜੋ ਕੋਈ ਸ਼ੇਰ ਦੀ ਸ਼ਰਨ ਵਿਖੇ ਜਾਵੇ ਉਸ ਨੂੰ ਬਕਰੇ, ਭੇਡ ਅਤੇ ਹਿਰਣ ਫੜਨ ਲਈ ਨਹੀਂ ਲੰਘ ਸਕਦੇ।

ਭਾਵ

ਜਿਸ ਪ੍ਰਕਾਰ ਸ਼ੇਰ ਦੇ ਪਾਸ ਜਾਣ ਤੋਂ ਬਕਰੀ, ਭੇਡ ਹਿਰਣ ਆਦਿਕ ਉਸ ਨੂੰ ਨਹੀਂ ਫੜ ਸਕਦੇ ਸੋ ਇਸੀ ਪ੍ਰਕਾਰ ਹੇ ਔਰੰਗਜ਼ੇਬ ਅਸੀਂ ਅਕਾਲ ਪੁਰਖ ਦੀ ਸ਼ਰਣ ਵਿਖੇ ਹਾਂ ਤੂੰ ਭੇਡ ਤੇ ਬਕਰੀ ਦੀ ਤਰਾਂ ਸਾਨੂੰ ਨਹੀਂ ਫੜ ਸਕਦਾ ਹੈਂ॥