ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)


ਦਾਸਤਾਨ-ਕਹਾਣੀ

داستان

(੧੩) ਮਰਾ ਐਤਬਾਰੇ ਬਰਈਂ ਕਸਮ ਨੇਸਤ।
ਕਿ ਏਜ਼ਦ ਗਵਾਹ ਅਸਤ ਯਜ਼ਦਾਂ ਯਕੇਸਤ॥

مرا اعتبارے بر این قسم نیست ― که ایزد گواه است و یزدان یکیست (١٣)

ਮਰਾ = ਮੈਨੂੰ
ਐਤਬਾਰ = ਭਰੋਸਾ, ਵਿਸ਼ਵਾਸ,
        ਯਕੀਨ
ਬਰ = ਉਪਰ, ਉਤੇ, ਪਰ
ਈਂ = ਇਸ, ਏਹ
ਕਸਮ = ਸੌਂਹ, ਸੁਗੰਦ,
ਨੇਸਤ = ਨਹ-ਅਸਤ=ਨਹੀਂ ਹੈ

ਕਿ = ਕਿ, ਜੋ, ਕਿਉਂ ਜੋ
ਏਜ਼ਦ = ਕਰਤਾਰ, ਵਾਹਿਗੁਰੂ
ਗਵਾਹ = ਗੁਆਹ, ਸਾਖੀ
ਅਸਤ = ਹੈ
ਯਜ਼ਦਾਂ= ਵਾਹਿਗੁਰੂ, ਅਕਾਲਪੁਰਖ
ਯਕੇਸਤ= ਯਕ-ਅਸਤ, ਇੱਕ ਹੈ।

ਅਰਥ

ਮੈਨੂੰ ਇਸ ਸੌਂਹ ਪਰ ਭਰੋਸਾ ਨਹੀਂ ਹੈ।
ਕਿਉਂ ਜੋ ਵਾਹਿਗੁਰੂ ਗੁਆਹ ਹੈ ਤੇ ਵਾਹਿਗੁਰੂ ਇੱਕ ਹੈ।

ਭਾਵ- ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਹੇ ਔਰੰਗਜ਼ੇਬ! ਮੈਂ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਕਹਿੰਦਾ ਹਾਂ ਕਿ ਮੈਨੂੰ ਤੇਰੀ ਇਸ ਸੋਗੰਦ ਦਾ ਭਰੋਸਾ ਨਹੀਂ ਹੈ ਕਿਉਂ ਜੋ ਤੇਰੇ ਸਰਦਾਰਾਂ ਨੇ ਮੇਰੇ ਨਾਲ ਸੁਗੰਦ ਖਾਕੇ ਤੇ ਅਹਦ ਨਾਮਾ ਕਰਕੇ ਮੇਰੇ ਪਰ ਚੜ੍ਹਾਈ ਕੀਤੀ ਜੋ ਕਿ ਸੂਰਬੀਰਾਂ ਦਾ ਕੰਮ ਨਹੀਂ ਹੈ।