ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

(੧੨)ਗੁਜ਼ਾਰਿੰਦਹ ਏ ਕਾਰ ਆਲਮ ਕਬੀਰ,
ਸ਼ਨਾਸਿੰਦਹ ਏ ਇਲਮ ਆਲਮ ਅਮੀਰ॥

 (١٢)گذارنده ی کار عالم کبیر ― شناسنده ی علم و عالم امیر

ਗੁਜ਼ਾਰਿੰਦਹ=ਪੂਰਾ ਕਰਨ ਵਾਲਾ ਹੈ
ਏ = ਇਜ਼ਾਫਤ ਹੈ, ਦਾ = ਕਾ
ਕਾਰ = ਕੰਮ
    ਅਰਥਾਤ ਕੰਮਾਂ ਦੇ ਪੂਰਾ
         ਕਰਨ ਵਾਲਾ ਹੈ
ਆਲਮ = ਸੰਸਾਰ
ਕਬੀਰ - ਬੜਾਾ

ਸ਼ਨਾਸਿੰਦਰ = ਪਛਾਣਨੇ ਵਾਲਾ,
        ਜਾਣਨੇ ਵਾਲਾ
ਏ = ਦਾ (ਇਜ਼ਾਫਤ ਹੈ)
ਇਲਮ = ਵਿਦ੍ਯਾਾ, ਗ੍ਯਾਨ
  ਅਰਥਾਤ ਵਿਦ੍ਯਾ ਯਾ ਗ੍ਯਾਨ
    ਦੇ ਜਾਣਨ ਵਾਲਾ ਹੈ
ਆਲਮ = ਸੰਸਾਰ
ਅਮੀਰ=ਧਨਵਾਨ, ਸ੍ਰਦਾਰ, ਅਮੀਰ

ਅਰਥ

ਬੜੇ ਸੰਸਾਰ ਦੇ ਕੰਮਾਂ ਦੇ ਪੂਰੇ ਕਰਨ ਵਾਲਾ ਹੈ।
ਸੰਸਾਰ ਦੇ ਅਮੀਰਾਂ ਦੀ ਵਿਦ੍ਯਾ ਨੂੰ ਜਾਨਣਵਾਲਾ ਹੈ।

ਭਾਵ

ਹੇ ਔਰੰਗਜ਼ੇਬ! ਓਹ ਅਕਾਲ ਪੁਰਖ ਐਸਾ ਸਮਰਥਾ ਵਾਲਾ ਹੈ ਕਿ ਸੰਸਾਰ ਵਿਖੇ ਜੋ ਕੰਮ ਬੜੇ ਤੋਂ ਬੜੇ ਤੇ ਅਸੰਭਵ ਮੰਨੇ ਜਾਂਦੇ ਹਨ ਓਹ ਉਨ੍ਹਾਂ ਨੂੰ ਭੀ ਸਿਰੇ ਚਾੜਕੇ ਪੂਰੇ ਕਰ ਦਿੰਦਾ ਹੈ ਤੇ ਸੰਸਾਰੀ ਬਾਦਸ਼ਾਹ ਯਾ ਅਮੀਰ ਜੋ ਲੋਕਾਂ ਨਾਲ ਧੋਖ਼ੇ ਦੀਆਂ ਚਾਲਾਂ ਚਲਦੇ ਹਨ ਤੇ ਉਸਨੂੰ ਰਾਜਸੀ ਵਿਦ੍ਯਾ ਦਸਦੇ ਹਨ ਓਹ ਉਨ੍ਹਾਂ ਸਭਨਾਂ ਨੂੰ ਜਾਣਦਾ ਹੈ ਇਸ ਲਈ ਹੈ ਬਾਦਸ਼ਾਹ ਏਹ ਤੇਰੇ ਧੋਖੇ, ਫਰੇਬ, ਚਾਲ ਬਾਜ਼ੀਆਂ ਤੇ ਦਬਾਉ ਡਰ ਸੰਸਾਰੀ ਲੋਗਾਂ ਨਾਲ ਚਲ ਸਕਦੇ ਹਨ, ਪਰ ਉਸ ਅਕਾਲ ਪੁਰਖ ਅੱਗੇ ਕੋਈ ਨਹੀਂ ਚਲ ਸਕਦਾ ਇਸ ਕਾਰਣ ਜੇ ਤੂੰ ਆਪਣਾ ਉਧਾਰ ਚਾਹੁੰਦਾ ਹੈ ਤਾਂ ਇਨ੍ਹਾਂ ਬਾਤਾਂ ਦਾ ਤਿਆਗ ਕਰਕੇ ਉਸ ਸਚੇ ਸ੍ਵਾਮੀ ਦੀ ਸ਼ਰਣ ਫੜ॥