ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧o)

(੯) ਸ਼ਰੀਯਤ ਪਰਸਤੋ ਫ਼ਜ਼ੀਲਤ ਮਆਬ।
ਹਕ਼ੀਕ਼ਤ ਸ਼ਨਾਸੋ ਨਬੀਉਲ ਕਿਤਾਬ ॥

(٩) شریعت پرست و فضیلت مآب+ حقیقت شناس ونبی الکتاب

ਸ਼ਰੀਯਤ ਪਰਸਤ = ਸ਼ਰੀਯਤ-ਪਰਸਤ
       ਧਰਮ ਬਿਵਸਥਾ ਦੀ
       ਪਾਲਨਾ ਕਰਨ ਵਾਲਾ
ਵ = ਅਤੇ, ਹੋਰ, ਔਰ
ਫ਼ਜ਼ੀਲਤ = ਵਡਿਆਈ
ਮਆਬ = ਓਹ ਅਸਥਾਨ ਜਿਥੇ
     ਕੋਈ ਮੁੜਕੇ ਜਾਵੇ
    ਭਾਵ-ਫ਼ਜ਼ੀਲਤ ਮਆਬ
ਦੋਨਾਂ ਸ਼ਬਦਾਂ ਦੇ ਰਲਕੇ ਦੇ ਏਹ
ਅਰਥ ਹੋਏ, ਵਡਿਆਈ ਮੁੜਕੇ
ਜਾਣ ਦਾ ਅਸਥਾਨ ਅਰਥਾਤ
ਜਿਥੇ ਸਾਰੀਆਂ ਵਡਿਵਾਈਆਂ
ਪਹੁੰਚਦੀਆਂ ਹਨ ਯਾ ਵਡਿਆਈ
ਦਾ ਕੇਂਦ੍ਰ।

ਹਕੀਕਤ=ਅਸਲੀ ਬਾਤ,
           ਤਤੁ ਵਸਤੁ, ਤਤ
ਸ਼ਨਾਸੋ = ਸ਼ਨਾਸ-ਵ
   ੫ਛਾਨਣੇ ਯਾ ਜਾਨਣੇ ਵਾਲਾ
            ਅਤੇ
ਨਬੀਉਲ ਕਿਤਾਬ =ਨਬੀ-ਉਲ-ਕਿਤਾਬ
ਨਬੀ=ਪੈਗੰਬ੍ਰ, ਗੁਰੂ, ਓਹ ਪੁਰਸ਼
    ਜੋ ਪ੍ਰਮੇਸ਼ਰ ਵਲੋਂ ਧਰਮ
    ਅਤੇ ਗ੍ਰੰਥ ਲਿਆਵੇ
ਉਲ = ਦਾ, ਕਾ
ਕਿਤਾਬ = ਗ੍ਰੰਥ
   ਅਰਥਾਤ ਧਰਮ ਗ੍ਰੰਥ ਦਾ
ਪ੍ਰਕਾਸ਼ਕ ਹੈ, ਗੁਰੂ ਸਾਹਿਬ ਦਾ
ਇਸਤੋਂ ਏਹ ਭਾਵ ਹੈ ਕਿ ਅਕਾਲ
ਪੁਰਖ ਹੀ ਸਭ ਧਰਮ ਗ੍ਰੰਥਾਂ ਦੇ
ਪ੍ਰਗਟ ਕਰਣ ਵਾਲਾ ਹੈ।