ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

(੭) ਕਿ ਸਾਹਿਬ ਦਯਾਰ ਅਸਤ ਆਜ਼ਮ ਅਜ਼ੀਮ।
ਕਿ ਹੁਸਨਲ ਜਮਾਲ ਅਸਤ ਰਾਜ਼ਕ ਰਹੀਮ॥

 (٧)که صاحب دیار است و اعظم عظیم + که حسن جمال است رازق رحیم

ਕਿ = ਜੋ, ਕਿ
ਸਾਹਿਬ = ਮਾਲਿਕ, ਸ੍ਵਾਮੀ
ਦਯਾਰ = ਦੇਸ਼, ਮੁਲਕ
ਅਸਤ = ਹੈ
ਆਜ਼ਮ ਅਜ਼ੀਮ = ਬੜੇ ਤੋਂ ਭੀ
                ਬੜਾ

ਕਿ = ਜੋ
ਹੁਸਨਲ ਜਮਾਲ=ਹੁਸਨ-ਅਲ-
     ਜਮਾਲ, ਸਰੂਪ-ਦਾ-ਸੁੰਦਰ
ਅਸਤ = ਹੈ
ਰਾਜ਼ਕ = ਰਿਜ਼ਕ ਦੇ ਦੇਣ ਵਾਲ
        ਬਿਸ੍ੰਵਭਰ .
ਰਹੀਮ = ਦਿਆਲੂ, ਕ੍ਰਿਪਾਲੂ

ਅਰਥ

ਜੋ ਮੁਲਕ ਦਾ ਮਾਲਕ ਹੈ ਤੇ ਬੜੇ ਤੋਂ ਬੜਾ ਹੈ।
ਜੋ ਰੂਪ ਦਾ ਸੁੰਦ੍ਰ, ਬਿਸ੍ੰਵਭਰ 'ਤੇ ਦਿਆਲੂ ਹੈ॥

ਭਾਵ

ਹੇ ਔਰੰਗਜ਼ੇਬ ਓਹ ਅਕਾਲ ਪੁਰਖ ਰੋਜ਼ੀ ਹੀ ਨਹੀਂ ਦਿੰਦਾ ਬਲਕਿ ਉਨ੍ਹਾਂ ਸਾਰੇ ਦੇਸ਼ਾਂ ਦਾ ਸ੍ਵਾਮੀ ਭੀ ਹੈ ਅਤੇ ਸੰਸਾਰ ਵਿਖੇ ਜੋ ਬੜੇ ਬੜੇ ਸ਼ਹਨਸ਼ਾਹ ਕਹਾਉਂਦੇ ਹਨ ਓਹ ਉਨ੍ਹਾਂ ਤੋਂ ਭੀ ਬੜਾ ਹੋ ਅਤੇ ਜੋ ਆਪਣੇ ਆਪ ਨੂੰ ਸੁੰਦ੍ਰ ਮੰਨਦੇ ਹਨ ਓਹ ਉਨਾਂ ਤੋਂ ਭੀ ਸੁੰਦ੍ਰ ਹੈ। ਦਿਆਲੂ ਕੈਸਾ ਹੈ ਕਿ ਹਰਇਕ ਪ੍ਰਾਣਧਾਰੀ ਨੂੰ ਉਸਦੀ ਰੋਜ਼ੀੀ ਦਿੰਦਾ ਹੈ।