(੨) ਅਮਾਬਖ਼ਸ਼ ਬਖਸ਼ਿੰਦਹ ਓ ਦਸਤਗੀਰ।
ਖ਼ਤਾ ਬਖ਼ਸ਼ ਰੋਜ਼ੀ ਦਿਹੋ ਦਿਲ ਪਜ਼ੀਰ॥
(۲)اماں بخش بخشنده ی دستگیر + خطا بخش روزی ده دلپذیر
ਅਮਾਬਖਸ਼=ਰਖ੍ਯਾਾ ਦੇ ਦੇਣ ਵਾਲਾ
|
ਖ਼ਤਾ ਬਖ਼ਸ਼=ਕਸੂਰ ਬਖਸ਼ਨ
|
ਅਰਥ
ਓਹ ਰਖ੍ਯਾ ਦੇ ਕਰਣ ਵਾਲਾ, ਛਿਮਾ ਦੇ ਕਰਣ ਵਾਲਾ, ਬਾਂਹ ਫੜਨ ਵਾਲਾ, ਅਪ੍ਰਾਧ ਦੇ ਮਾਫ ਕਰਨ ਵਾਲਾ, ਅੰਨ ਦਾਤਾ ਤੇ ਮਨ ਭਾਵਨ ਹੈ।
ਭਾਵ
ਹੇ ਔਰੰਗਜ਼ੇਬ ਅਕਾਲ ਪੁਰਖ ਤੇਰੇ ਜੇਹੇ ਜ਼ਾਲਮਾਂ ਤੋਂ ਰਖ੍ਯਾਾ ਕਰਦਾ ਹੈ ਤੇ ਲੋਗਾਂ ਦੇ ਗੁਨਾਹਾਂ ਨੂੰ ਮਾਫ ਕਰਣ ਵਾਲਾ ਹੈ ਅਰਥਾਤ ਜੋ ਉਸ ਤੋਂ ਆਪਣੇ ਗੁਨਾਹਾਂ ਦੀ ਬਾਬਤ ਛਿਮਾਂ ਮੰਗਦੇ ਹਨ ਓਹ ਉਨ੍ਹਾਂ ਨੂੰ ਮਾਫ ਕਰਦਾ ਹੈ ਤੇ ਓਹ ਅਕਾਲ ਪੁਰਖ ਨਿਰਬਲਾਂ ਦੀ ਬਾਂਹ ਫੜਦਾ ਹੈ ਤੇ ਭੋਜਨ ਦਿੰਦਾ ਹੈ, ਇਸ ਲਈ ਅਜੇਹਾ ਜੋ ਅਕਾਲ ਪੁਰਖ ਹੈ ਸਭ ਨੂੰ ਪਿਆਰਾ ਲਗਦਾ ਹੈ-ਇਸ ਲਈ ਤੈਨੂੰ ਭੀ ਚਾਹੀਦਾ ਹੈ ਕਿ ਤੂੰ ਇਨਾਂ ਗੁਣਾਂ ਨੂੰ ਧਾਰਨ ਕਰੇਂ, ਏਹ ਨਹੀਂ ਕਿ ਲੋਗਾਂ ਨੂੰ ਦੁਖ ਦੇਵੇਂ।