ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ
(੨)
ਅਰਥ
(ਵਾਹਿਗੁਰੂ ਦੀ) ਸੰਪੂਰਣ ਸ਼ਕਤੀ ਹੈ ਓਹ ਅਡੋਲ ਅਤੇ ਕ੍ਰਿਪਾ ਦੇ ਕਰਣ ਵਾਲਾ ਹੈ, ਖੁਸ਼ ਦੇ ਦੇਣ ਵਾਲਾ, ਅੰਨ ਦਾਤਾ, ਛੁਟਕਾਰਾ ਦੇਣ ਵਾਲਾ ਅਤੇ ਦਯਾ ਦੇ ਕਰਣ ਵਾਲਾ ਹੈ॥
ਭਾਵ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਤ੍ਰ ਜ਼ਫਰਨਾਮੇ ਵਿਖੇ ਆਪਣੇ ਸਮਾਚਾਰ ਔਰੰਗਜ਼ੇਬ ਪ੍ਰਤਿ ਪ੍ਰਗਟਾਉਣ ਤੋਂ ਪਹਿਲਾਂ ਵਾਹਿਗੁਰੂ ਦੀ ਉਸਤਤਿ ਕਰਦੇ ਹੋਏ ਔਰੰਗਜ਼ੇਬ ਪ੍ਰਤਿ ਅਕਾਲ ਪੁਰਖ ਦੀ ਸਰਬ ਸ਼ਕਤੀ ਮਾਨਤਾ ਤੇ ਉਸਦੇ ਗੁਣ ਪ੍ਰਗਟ ਕਰਦੇ ਹਨ ਅਤੇ ਉਸਨੂੰ ਦਸਦੇ ਹਨ ਕਿ ਹੇ ਔਰੰਗਜ਼ੇਬ ਉਸ ਅਕਾਲ ਪੁਰਖ ਦੀ ਅਸਚਰਜ ਰੂਪ ਸ਼ਕਤੀ ਹੈ, ਜੋ ਕਦੇ ਨਾਸ਼ ਨਹੀਂ ਹੁੰਦਾ ਤੇ ਸਭ ਪਰ ਦਯਾ ਕਰਦਾ ਹੈ, ਖੁਸ਼ੀ ਤੇ ਰੋਟੀ ਦੇ ਦੇਣ ਵਾਲਾ ਹੈ ਸੁਤੰਤ੍ਰ ਅਰਥਾਤ ਆਜ਼ਾਦ ਕਰਨ ਵਾਲਾ ਹੈ ਤੇ ਸਭ ਪਰ ਕ੍ਰਿਪਾ ਕਰਦਾ ਹੈ॥