ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਵਾਹਿਗੁਰੂ ਜੀ ਕੀ ਫ਼ਤਹ

واہگوروجی کی فتح

ਜ਼ਫ਼ਰ ਨਾਮਹ

ਪਾਤਿਸ਼ਾਹੀ ੧੦

ظفرنامه پادشاہی دہم١٠

(੧) ਕਮਾਲੇ ਕਰਾਮਾਤ ਕਾਯਮ ਕਰੀਮ।
ਰਜ਼ਾ ਬਖ਼ਸ਼ ਰਾਜ਼ਕ ਰਹਾਕੁਨ ਰਹੀਮ॥

کمال کرامات قایم کریم + رضا بخش و رازق رہاکن رحیم (١)

ਕਮਾਲੇ = ਅਸ੍ਚਰਜ, ਸੰਪੂਰਣ
ਕਰਾਮਾਤ = ਸ਼ਕਤੀ
ਕਯਮ = ਸਥਿਰ, ਅਡੋਲ
ਕਰੀਮ = ਕ੍ਰਿਪਾ ਦੇ ਕਰਣ
ਵਾਲਾ, ਕ੍ਰਿਪਾਲੂ,

ਰਜ਼ਾ = ਖੁਸ਼ੀ
ਬਖਸ਼ = ਦੇਣਵਾਲਾ } ਖ਼ੁਸ਼ੀ ਦੇ ਦੇਣਵਾਲਾ,
ਰਾਜ਼ਕ = ਰਿਜ਼ਕ ਦੇ ਦੇਣ ਵਾਲਾ,
      ਭੋਜਨ ਦੇ ਦੇਣ ਵਾਲਾ
      ਅੰਨਦਾਤਾ
ਰਹਾਕੁਨ = ਛੁਟਕਾਰਾ ਦੇਣਵਾਲਾ,
        ਅਜ਼ਾਦ ਕਰਣ ਵਾਲਾ
ਰਹੀਮ = ਦਯਾ ਦੇ ਕਰਨ ਵਾਲਾ,
        ਦਿਆਲੂ,