ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਥ)

ਔਰੰਗਜ਼ੇਬ ਦਾ ਹਾਲ ਲਿਖਿਆ ਹੈ, ਦੇਖੋ ਸ੍ਟੋਰੀਆ ਡੋਮੋਗਰ ਭਾਗ ਤੀਸਰਾ! "ਸ਼ਾਹੀ ਫਰਮਾਨ ਜੋ ਬਾਦਸ਼ਾਹ ਔਰੰਗਜ਼ੇਬ ਵਲੋਂ ਜਾਰੀ ਹੁੰਦਾ ਹੈ ਤੇ ਬਾਦਸ਼ਾਹ ਉਸ ਦੀ ਤਸਦੀਕ ਭੀ ਕਰ ਦਿੰਦਾ ਹੈ ਪਰ ਕਈ ਬਾਰ ਦੇਖਿਆ ਗਿਆ ਹੈ ਕਿ ਉਸ ਨੂੰ ਆਪਣੇ ਸ਼ਬਦਾਂ ਦੇ ਉਲਟੇ ਅਰਥ ਕਰਨੇ ਤੇ ਆਪਣੇ ਹੀ ਫਰਮਾਨ ਪਰ ਮਖੌਲ ਕਰਨ ਤੋਂ ਜਰਾ ਭਰ ਬੀ ਦੇਰ ਨਹੀਂ ਹੁੰਦੀ, ਉਦਾਹਰਣ ਦੇ ਤੌਰ ਪਰ ਔਰੰਗਜ਼ੇਬ ਨੇ ਅਲੀਮਰਦਾਣ ਦਾ ਕੋਈ ਕਸੂਰ ਨਾ ਦੇਖਕੇ ਨਕੋਦਰ ਗਾਂਉਂ ਉਸ ਤੋਂ ਖੋਹ ਲਿਆ ਇਸੀ ਪ੍ਰਕਾਰ ਉਸਨੇ ਰਾਜਾ ਜੈ ਸਿੰਘ ਨਾਲ ਕੀਤਾ ਤੇ ਇਸੀਤਰਾਂ ਸੇਵਾ ਜੀ ਨਾਲ ਹਿੰਦੂ ਬਾਦਸ਼ਾਹ ਰਾਣਾ ਅਤੇ ਹੋਰ ਕਈ ਜਿਨ੍ਹਾਂ ਦਾ ਮੈਂ ਨਾਉਂ ਨਹੀਂ ਲੈਂਦਾ ਸੀ ਭਾਂਤ ਦੀ ਦਗ਼ਾਬਾਜ਼ੀ ਦਾ ਸ਼ਿਕਾਰ ਹੋਏ।

ਡਾਕਟਰ ਬਰਨਰ ਨੇ ਭੀ ਔਰੰਗਜ਼ੇਬ ਦੇ ਵੇਲੇ ਹਿੰਦੁਸਤਾਨ ਦੀ ਸੈਲ ਕੀਤੀ ਹੈ ਓਹ ਆਪਣੀ ਯਾਤ੍ਰਾ ਦੀ ਪ੍ਰਿਥਮ ਪੁਸਤਕ ਦੇ ੧੧ ਸਫੇ ਪਰ ਲਿਖਦਾ ਹੈ- “ਧੂਰਤਾ ਔਰ ਕਪਟਤਾ ਉਸ (ਔਰੰਗ ਜ਼ੇਬ) ਮੇਂ ਕੂਟ ਕੂਟ ਕਰ ਭਰੀ ਥੀ" ਤੇ ਫੇਰ ਲਿਖਦਾ ਹੈ।।

'ਔਰੰਗਜ਼ੇਬ ਕਾ ਸਮਸਤ ਜੀਵਨ ਧੂਰਤਾ ਔਰ ਕਪਟਾਚਰਣ ਮੇਂ ਹੀ ਬੀਤਾ'। ਆਗੇ ਜਾਕੇ ਉਸੀ ਪੁਸਤਕ ਦੇ ੯੬ ਵੇਂ ਸਫੇ ਪਰ ਲਿਖਦਾ ਹੈ:-

ਔਰੰਗਜ਼ੇਬ ਅਪਨਾ ਮਤਲਬ ਨਿਕਾਲਨੇ ਕੇ ਲੀਏ ਨੀਚ ਸੇ ਨੀਚ ਕਾਮ ਕਰ ਡਾਲਨੇ ਕੋ ਸਦਾ ਤਿਆਰ ਰਹਤਾ ਥਾ।"

ਖੁਦ ਔਰੰਗਜ਼ੇਬ ਦਾ ਬਾਪ ਸ਼ਾਹਿਜਹਾਂ ਜਿਸਨੂੰ ਕਿ ਔਰੰਗ ਜ਼ੇਬ ਕੈਦ ਕਰਕੇ ਤਖਤ ਪਰ ਬੈਠ ਗਿਆ ਸੀ ਆਖਿਆ ਕਰਦਾ ਸੀ 'ਕਿ ਓਹ ਪੁਰਸ਼ ਜਿਸਨੇ ਆਪਣੇ ਬਾਪ ਨੂੰ ਕੈਦ ਕੀਤਾ ਤੇ ਭਾਈਆਂ ਨਾਲ ਬੁਰਾ ਬਰਤਾਓ ਕੀਤਾ ਅਤੇ ਦੁਧ ਪੀਂਦੇ ਹੋਏ ਅਪਣੇ ਪੁੱਤਾਂ ਤਕ ਨੂੰ ਨਹੀਂ ਛਡਿਆ ਕਦੇ ਸੰਸਾਰ ਵਿਚ ਦੁਸਰਿਆਂ' ਦਾ ਭਲਾ ਕਰ ਸਕਦਾ ਹੈ?

(ਸ੍ਟੋਰੀਆ ਡੋਮੋਗਰ ਭਾਗ ੨ ਸਫਾ ੨੧ ਉਰਦੂ)