ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਤ)

ਕਰਕੇ ਭਾਈ ਦਯਾ ਸਿੰਘ ਜੀ ਨੂੰ ਇੱਥੇ ਕਿਤਨੇ ਹੀ ਦਿਨ ਲਗੇ ਗਏ ਤੇ ਅੰਤ ਨੂੰ ਜਦ ਕੋਈ ਉਪਾਉ ਨਾ ਹੋਇਆ ਤਾਂ ਇਕ ਦਿਨ ਇਕ ਸਿਖ ਨੇ ਕਿਸੀ ਪ੍ਰਕਾਰ ਤਜਵੀਜ਼ ਕਰਕੇ ਇਕ ਪਰਚਾ ਬਾਦਸ਼ਾਹ ਦੇ ਸੌਣ ਦੇ ਪਲੰਘ ਪਰ ਗਿਰਵਾ ਦਿਤਾ ਜਿਸ ਵਿਚ ਲਿਖਿਆ ਹੋਇਆ ਸੀ ਕਿ "ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਦਯਾ ਸਿੰਘ ਆਪ ਪਾਸ ਹੁਕਮ ਨਾਮਾ ਲੈਕੇ ਆਯਾ ਹੈ ਤੇ ਓਹ ਆਪਨੂੰ ਮਿਲਣਾ ਚਾਹੁੰਦਾ ਹੈ, ਸਭ ਹਾਲ ਜ਼ਬਾਨੀ ਦਸੇਗਾ, ਆਪ ਉਸ ਨੂੰ ਆਦਮੀ ਭੇਜ ਕੇ ਬੁਲਾ ਲਓ।"

ਬਾਦਸ਼ਾਹ ਨੇ ਇਹ ਚਿਠੀ ਪੜ੍ਹ ਆਦਮੀ ਭੇਜ ਭਾਈ ਦਯਾ ਸਿੰਘ ਨੂੰ ਆਪਣੇ ਪਾਸ ਬੁਲਾ ਲਿਆ, ਜਦ ਸਿੰਘ ਜੀ ਦਰਬਾਰ ਵਿਖੇ ਆਏ ਤਾਂ ਸਲਾਮ ਯਾ (ਕੌਰਨਸ) ਝੁਕਣਦੇ ਥਾਓਂ ਗਜ ਕੇ "ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ" ਗੁਜਾਈ, ਜਿਸ ਨੂੰ ਸੁਣ ਤੇ ਅਕਾਲੀ ਬਾਣਾ ਦੇਖ ਬਾਦਸ਼ਾਹ ਬਹੁਤ ਅਸਚਰਜ ਹੋਇਆ ਅਤੇ ਪੁਛਿਆ, ਕਿਆ ਖਾਲਸਾ ਪ੍ਰਗਟ ਹੋ ਗਿਆ ਹੈ? ਸਿੰਘ ਜੀ ਨੇ ਆਖਿਆ "ਹਾਂ ਅਤੇ ਆਪ ਨੂੰ ਮੁਬਾਰਿਕ ਹੋਵੇ" ਚਾਹੇ ਬਾਦਸ਼ਾਹ ਬੀਮਾਰ ਤੇ ਬੁਢਾਪੇ ਦਾ ਮਾਰਿਆ ਹੋਇਆ ਸੀ ਪਰ ਫੇਰ ਭੀ ਮਾਮੂਲੀ ਬਾਤ ਚੀਤ ਪਿਛੋਂ ਜਫਰ ਨਾਮਾ ਸੁਣਨਾ ਸ਼ੁਰੂ ਕੀਤਾ।।

(ਨੋਟ) ਇਸ ਥਾਉਂ ਏਹ ਅਵਸ਼ਕ ਮਾਲੂਮ ਹੁੰਦਾ ਹੈ ਕਿ ਇਸ ਮੇਰੀ ਲਿਖਤ ਨੂੰ ਪੜਨ ਵਾਲੇ ਜੋ ਇਤਿਹਾਸ ਤੋਂ ਅਨਜਾਣ ਹਨ,ਆਪਣੇ ਦਿਲ ਵਿਖੇ ਖਿਆਲ ਕਰਨਗੇ ਕਿ ਇਹ ਕਦੇ ਨਹੀਂ ਹੋ ਸਕਦਾ ਕਿ ਇਕ ਅਜੇਹਾ ਸ਼ਖ਼ਸ ਜੋ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਆਪਣੀ ਲਿਖਤ (ਫਰਮਾਨ) ਤੋਂ ਫਿਰ ਜਾਵੇ ਇਸ ਵਿਖੇ ਜਰੂਰ ਸਿੰਘਾਂ ਵਲੋਂ ਹੀ ਕੋਈ ਗਲਤੀ ਹੋਈ ਹੋਣੀ ਹੈ, ਕਿਉਂ ਜੋ ਕਮਜ਼ੋਰ ਹੀ ਅਜੇਹੇ ਛਲ ਬਲ ਕਰਿਆ ਕਰਦੇ ਹਨ, ਇਸਲਈ ਮੈਂ ਇਕ ਮਸ਼ਹੂਰ ਇਤਿਹਾਸ ਕਰਤਾ ਮਿਸਟਰ ਨਿਕੋਲਸ ਮਨੋਚੀ ਦਾ ਹਵਾਲਾ ਦਿੰਦਾ ਹਾਂ ਜਿਸ ਨੇ ਕਿ ਆਪਣੇ ਅਖੀਂ ਦੇਖਿਆ