ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਞ)

ਕਰਦਾ ਹੈ, ਚਾਹੇ ਓਸਦਾ ਪਿਤਾ ਭੀ ਕਤਲ ਕੀਤਾ ਗਿਆ ਸੀ, ਪਰ ਉਸ ਪਰ ਕਝ ਅਸਰ ਨਾ ਹੋਇਆ, ਹੁਣ ਮੈਂ ਤੁਹਾਨੂੰ ਕਤਲ ਕਰਨਾ ਚਾਹੁੰਦਾ ਹਾਂ ਤਾਂਕਿ ਤੁਹਾਡੇ ਬਾਪ ਨੂੰ ਇਬਰਤ (ਭੈ) ਹੋਵੇ, ਪਰ ਮੈਨੂੰ ਤੁਹਾਡੀ ਛੋਟੀ ਛੋਟੀ ਉਮਰ ਪਰ ਰਹਿਮ ਆਉਂਦਾ ਹੈ ਇਸ ਲਈ ਮੈਂ ਆਖਦਾ ਹਾਂ ਕਿ ਤੁਸੀ ਮੁਸਲਮਾਨ ਬਣ ਜਾਵੋ ਸੁਖ ਪਾਵੋਗੇ, ਕਿਸੀ ਸ਼ਾਹੀ ਘਰਾਣੇ ਵਿਖੇ ਤੁਮਾਰੀ ਸ਼ਾਦੀ ਹੋ ਜਾਵੇ ਗੀ, ਤੁਸੀਂ ਅਜੇ ਆਪਣੀ ਉਮਰ ਦਾ ਆਨੰਦ ਨਹੀਂ ਭਰਿਆ ਹੈ, ਨਹੀਂ ਤਾਂ ਕਤਲ ਕੀਤੇ ਜਾਵੋਗੇ॥

ਇਸਦਾ ਸਾਹਿਬਜ਼ਾਦਿਆਂ ਨੇ ਉਹ ਉੱਤਰ ਦਿੱਤਾ ਕਿ ਸਾਡੇ ਪਿਤਾ ਆਪਣੇ ਕੰਮ ਦੇ ਆਪ ਜਿੰਮੇਵਾਰ ਹਨ, ਤੁਸੀ ਉਨਾਂ ਨਾਲ ਯੁਧ ਕਰ ਸਕਦੇ ਹੋ, ਜਦੋਂ ਕਿ ਤੁਹਾਡਾ ਉਹਨਾਂ ਪਰ ਕੋਈ ਜ਼ੋਰ ਨਹੀਂ ਚਲਦਾ ਹੁਣ ਸਾਡੀ ਜਾਨ ਲੈਕੇ ਆਪਣਾ ਕ੍ਰੋਧ ਸ਼ਾਂਤ ਕਰਨਾ ਚਾਹੁੰਦੇ ਹੋ। ਅਸੀ ਗੁਰੁ ਗੋਬਿੰਦ ਸਿੰਘ ਜੀ ਦੇ ਪੁਤ੍ਰ ਅਰ ਗੁਰੂ ਤੇਗਬਹਾਦਰ ਜੀ ਦੇ ਪੋਤ੍ਰੇ ਹਾਂ ਤੇ ਸਾਡੇ ਵਿਖੇ ਖਾਲਸਈ ਰੁਧਰ ਹੈ, ਧਨ ਦੌਲਤ ਤੇ ਸੰਸਾਰ ਦੇ ਨਾਸੀ ਸੁਖਾਂ ਪਿਛੇ ਅਸੀ ਆਪਣੇ ਖਾਲਸਾ ਧਰਮ ਨੂੰ ਵੱਟਾ ਲਾਉਣਾ ਨਹੀਂ ਚਾਹੁੰਦੇ, ਜੋ ਜਾਨ ਜਾਂਦੀ ਹੈ ਤਾਂ ਜਾਵੇ ਕੋਈ ਪ੍ਰਵਾਹ ਨਹੀਂ ਪਰ ਅਸੀ ਅਕਾਲ ਪੁਰਖ ਦੀ ਆਗ੍ਯਾ ਭੰਗ ਨਹੀਂ ਕਰ ਸਕਦੇ। ਇਸ ਲਈ ਅਸੀ ਸੱਚੇ ਧਰਮ ਨੂੰ ਛਡਕੇ ਤੁਹਾਡਾ ਧਰਮ ਅੰਗੀਕਾਰ ਨਹੀਂ ਕਰ ਸਕਦੇ।

ਸੂਬਾ ਸਰਹੰਦ ਇਸ ਉੱਤਰ ਤੋਂ ਇਨਸਾਫ ਕਰਨ ਦੀ ਥਾਂ ਬਹੁਤ ਚਿੜਿਆ ਤੇ ਅਤ੍ਯੰਤ ਗੁਸੇ ਹੋਕੇ ਉਨਾਂ ਦੇ ਕਤਲ ਦਾ ਹੁਕਮ ਦਿੱਤਾ, ਪਰ ਸਾਰੇ ਪੁਰਸ਼ ਅਨ੍ਯਾਈ ਤੇ ਬੇਰਹਿਮ ਨਹੀਂ ਹੁੰਦੇ ਝੱਟ ਨੁਵਾਬ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਵਾਲਾ ਬੋਲ ਉਠਿਆ ਕਿ ਇਨਾਂ ਵਿਚਾਰੇ ਬੱਚਿਆਂ ਦਾ ਕੀ ਦੋਸ ਹੈ, ਕਸੂਰ ਬਾਪ ਦਾ ਤੇ ਜਾਨ ਇਨਾਂ ਦੀ ਲਿੱਤੀ ਜਾਵੇ। ਬਹਾਦਰੀ ਤਾਂ ਇਸ ਵਿਖੇ ਹੈ ਕਿ ਇਨਾਂ ਦੇ ਪਿਤਾ ਨਾਲ ਯਧ ਕੀਤਾ ਜਾਵੇ। ਸੰਭਵ ਸੀ ਕਿ ਨੁਵਾਬ ਕੁਝ ਰਹਿਮ ਕਰਦਾ ਪਰ ਪਾਸੋਂ ਦੁਸ਼ਟ ਸੁਚਾ ਨੰਦ ਉਸਦਾ ਦੀਵਾਨ