(ਝ)
ਨਿਕਲ ਤੁਰੇ ਤਾਂ ਬਹੁਤ ਸਾਰੀ ਬਾਦਸ਼ਾਹੀ ਫੌਜ ਤਾਂ ਕਿਲੇ ਅਤੇ ਸ਼ਹਰ ਆਨੰਦਪੁਰ ਨੂੰ ਲੁਟਣ ਲਈ ਜਾ ਪਈ ਤੇ ਕਿਲੇ ਨੂੰ ਅੱਗ ਲਾ ਤੋੜ ਫੋੜ ਕੇ ਬਰਬਾਦ ਕਰ ਦਿਤਾ ਤੇ ਬਾਕੀ ਸ਼ਾਹੀ ਅਫਸਰ ਤੇ ਰਾਜੇ ਗੁਰੂ ਜੀ ਪਿਛੇ ਦੌੜ ਪਏ। ਜਦ ਗੁਰੂ ਜੀ ਕੀਰਤ ਪੁਰ ਲੰਘ ਸਰਸਾ ਨਦੀ ਪਾਸ ਆਏ ਤਾਂ ਨਦੀ ਚੜੀ ਹੋਈ ਸੀ, ਇਸ ਕਰਕੇ ਸਭ ਅਸਬਾਬ ਡੋਲੇ ਗੱਡੇ ਆਦਿਕ ਰੁਕ ਗਏ, ਇਸ ਸਮੇਂ ਬਾਦਸ਼ਾਹੀ ਫੌਜ ਭੀ ਨੇੜੇ ਆ ਗਈ ਸ਼ਾਹਜ਼ਾਦੇ ਅਜੀਤ ਸਿੰਘ ਨੇ ਫੌਜ ਨੂੰ ਪਿਛੇ ਰੋਕਿਆ ਪਰ ਨਦੀ ਨੇ ਕਿਸੇ ਨੂੰ ਲੰਘਣ ਨਾ ਦਿਤਾ ਅਨੇਕ ਸਿੰਘ ਨਦੀ ਦੇ ਪਾਰ ਕਰਣ ਦੇ ਯਤਨ ਵਿਖੇ ਡੁਬ ਗਏ. ਮਾਈਆਂ ਨੂੰ ਬੜੀ ਮੁਸ਼ਕਿਲ ਨਾਲ ਸਿੱਖਾਂ ਨੇ ਪਾਰ ਕੀਤਾ ਜਿਧਰ ਜਿਸਦਾ ਮੂਹ ਉਠਿਆ ਉਧਰ ਉੱਠ ਤੁਰਿਆ ਬੜੀ ਮਾਤਾ (ਗੁਜਰੀ ਜੀ) ਤੇ ਦੋਵੇਂ ਛੋਟੇ ਸਾਹਿਬਜਾਂਦਿਆਂ ਨੂੰ ਖੱਚਰ ਸਮੇਤ ਜਿਸਪਰ ਕਿ ਕੁਝ ਧਨ ਸੀ ਗੰਗੂ ਰੋਸਇਆ* ਆਪਣੇ ਪਿੰਡ ਖੇੜੀ ਜੋ ਉੱਥੋਂ ਨੇੜੇ ਹੀ ਸੀ ਲੈਗਿਆ ਤੇ ਆਪਣੀ ਨਿਮਕ ਹਰਾਮੀ ਦੇ ਕਾਰਣ ਮਾਤਾ ਜੀ ਤੇ ਦੋਨੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਤੇ ਫਤੇ ਸਿੰਘ ਜੀ ਨੂੰ ਜਿਨਾਂ ਦੀ ਉਮਰ ੯ ਤੇ ੭ ਬਰਸ ਦੀ ਸੀ, ਨਵਾਬ ਜਾਨੀਖਾਂ ਦੀ ਮਾਰਫ਼ਤ ਸੂਬੇ ਸਰਹੰਦ ਪਾਸ ਫੜਾ ਦਿਤਾ। ਨੁਵਾਬ ਬਜੀਦ ਖਾਂ ਨੇ ਇਨ੍ਹਾਂ ਤਿੰਨਾਂ ਨੂੰ ਇਕ ਬੁਰਜ ਵਿਖੇ ਕੈਦ ਕਰਨ ਦਾ ਹੁਕਮ ਦਿਤਾ ਜੋ ਹੁਣ "ਮਾਈ ਦਾ ਬੁਰਜ" ਦੇ ਨਾਉਂ ਨਾਲ ਪ੍ਰਸਿੱਧ ਹੈ। ਅਗਲੇ ਦਿਨ ਦੋਨਾਂ ਬੱਚਿਆਂ ਨੂੰ ਆਪਣੇ ਸਾਹਮਣੇ ਕਚੈਹਰੀ ਵਿਖੇ ਬੁਲਾਇਆ ਤੇ ਆਖਿਆ ਕਿ ਲੜਕੋ! ਕਿਆ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਬਾਪ ਨੇ ਕਿਸ ਕਦਰ ਦੇਸ਼ ਵਿਖੇ ਗਦਰ ਮਚਾ ਰੱਖਿਆ ਹੈ ਅਤੇ ਕਿਸੀ ਬਾਦਸ਼ਾਹ ਅਤੇ ਹਾਕਮ ਨੂੰ ਨਹੀਂ ਜਾਣਦਾ ਤੇ ਬਾਦਸ਼ਾਹੀ ਲਸ਼ਕਰਾਂ ਦੇ ਟਾਕਰੇ
* ਬਧੀਕ ਰੁੱਸੇ ਰੈਹਣ ਕਾਰਨ ਇਸਨੂੰ ਰੋਸਇਆ ਆਖਦੇ ਸਨ, ਗੱਲ ਕੀ ਹਰ ਸਮੇਂ ਸੜਿਆ ਹੀ ਰਹਿੰਦਾ ਸੀ।