ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਚ)

ਗੁਰੂ ਜੀ ਪਾਸ ਫੇਰ ਆਪਣਾ ਸਫਰ ਭੇਜ ਕੇ ਮਾਫੀ ਮੰਗ ਤੇ ਆਖਿਆ ਕਿ ਇਹ ਕੰਮ ਸਾਡੇ ਬੇਸਮਝ ਸਪਾਹੀਆਂ ਤੋਂ ਹੋ ਗਿਆ ਹੈ ਅਸੀ ਇਸਤੋਂ ਬਹੁਤ ਸ਼ਰਮਿੰਦੇ ਹਾਂ ਤੇ ਅਸੀਂ ਆਪਣੀ ਪਹਿਲੀ ਸੁਗੰਦ ਪਰ ਪੱਕੇ ਹਾਂ, ਪਰ ਜਦ ਗੁਰੂ ਜੀ ਨੇ ਉਨਾਂ ਦੀ ਬਾਤ ਦਾ ਵਿਸਵਾਸ ਨਾ ਕੜਾ ਤਾਂ ਜ਼ਫਰਬੇਗ ਨੇ ਔਰੰਗਜ਼ੇਬ ਵਲ ਲਿਖਿਆ ਕਿ ਗੁਰੂ ਨਾ ਮੈਦਾਨ ਛਡਦਾ ਹੈ ਅਤੇ ਨਾ ਹੀ ਸਾਡੀ ਬਾਤ ਦਾ ਵਿਸਵਾਸ ਕਰਦਾ ਹੈ ਜੇ ਆਪ ਵਲੋਂ ਫਰਮਾਨ ਲਿਖਿਆ ਆਵੇ ਤਾਂ ਸੰਭਵ ਹੈ ਕਿ ਓਹ ਕਿਲੇ ਨੂੰ ਛੱਡ ਦੇਵੇ ਇਸ ਲਈ ਬਾਦਸ਼ਾਹ ਨੇ ਭੀ ਏਹ ਸੋਚਕੇ ਕਿ ਇਸ ਜੰਗ ਪਰ ਰੁਪਇਆ ਖਰਚ ਕਰਣ ਨਾਲ ਕੋਈ ਲਾਭ ਨਹੀਂ ਹੈ ਤੇ ਨਾਂ ਕਿਸੇ ਇਲਾਕੇ ਮਿਲਣ ਦੀ ਆਸ ਹੈ ਪਰ ਹਾਂ ਜੇ ਗੁਰੂ ਗੋਬਿੰਦ ਸਿੰਘ ਕਿਲੇ ਨੂੰ ਖਾਲੀ ਕਰ ਦੇਵੇ ਤਾਂ ਸ਼ਹੀ ਰੌਬਦਾਬ ਕੀ ਬਣਿਆਂ ਰਹੇਗਾ, ਇਕ ਫਰਮਾਨ ਆਪਣੀ ਵਲੌਂ ਲਿਖਿਆ ਜਿਸ ਵਿਖੇ ਕਰਨ ਦੀ ਸੌਂਹ ਖਾ ਕੇ ਲਿਖਿਆ ਗਿਆ ਸੀ ਕਿ ਮੇਰੀ ਵਲੋਂ ਆਪ ਨੂੰ ਕੋਈ ਕਸ਼ਟ ਨਹੀਂ ਪਹੁੰਚਾਇਆ ਜਾਵੇਗਾ, ਆਪ ਆਨੰਦ ਪੁਰ ਛਡਕੇ ਆਨੰਦ ਪੂਰਬਕ ਜਿਥੋਂ ਚਾਹੋ ਰਹਿ ਸਕਦੇ ਹੋ ਤੇ ਜੇ ਕੋਈ ਮੇਰਾ ਐਹਲਕਾਰ ਇਸ ਹੁਕਮ ਤੋਂ ਵਿਰੁਧ ਕਰੇਗਾ ਯਾ ਆਪਨੂੰ ਕਿਸੇ ਕਿਸਮ ਦਾ ਕਸ਼ਟ ਦੇਵੇਗਾ ਤਾਂ ਉਸਨੂੰ ਯੋਗ ਦੰਡ ਦਿਤਾ ਜਾਵੇਗਾ ਅਤੇ ਇਹ ਆਪਦੀ ਬੜੀ ਕ੍ਰਿਪਾ ਹੋਵੇਗੀ ਜੇ ਆਪ ਮੈਨੂੰ ਆਕੇ ਦਰਸ਼ਨ ਭੀ ਦੇ ਸਕੋ। ਦੱਖਨ ਤੋਂ ਸਫੀਰ ਇਸ ਬਾਦਸ਼ਾਹੀ ਫਰਮਾਨ ਨੂੰ ਲੈਕੇ ਗੁਰੂ ਜੀ ਨੂੰ ਪਾਸ ਆਇਆ, ਜ਼ਾਫਤ ਬੇਗ ਨੇ ਖੂਬ ਅੱਛੀ ਤਰਾਂ ਯਕੀਨ ਦਲਵਾਇਆ ਤੇ ਆਖਿਆ ਆਪ ਨਾਲ ਕਿਸੀ ਪ੍ਰਕਾਰ ਦਾ ਧੋਖਾ ਯਾ ਫਰੇਬ ਨਹੀਂ ਕੀਤਾ ਜਾਵੇਗਾ, ਅਸੀਂ ਆਪਦੇ ਜਾਨ ਤੇ ਮਾਲ ਦੇ ਜ਼ੁਮੇਂਵਾਰ ਹਾਂ ਤੇ ਕੁਰਾਨ ਦੀ ਪੁਸਤਕ ਹਥ ਪੁਰ ਉਠਾਈ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਉਸਦੀ ਸੌਂਹ ਖਾਧੀ। ਗੁਰੂ ਜੀ ਨੇ ਸਫੀਰ ਤੋਂ ਬਾਦਸ਼ਾਹੀ ਫਰਮਾਨ ਲੈ ਲਿਆ ਤੇ ਬਾਦਸ਼ਾਹੀ ਸਰਦਾਰਾਂ ਤੇ ਪਹਾੜੀ ਰਾਜਿਆਂ ਤੋਂ ਭੀ ਲਿਖਤ ਕਰਵਾ