(ਙ)
ਫਤੇ ਨਹੀਂ ਹੋਇਆ। ਇਸ ਸਮੇਂ ਔਰੰਗਜੇਬ ਖ਼ੁਦ ਦੱਖਣ ਵਿਚ ਮਰਹੱਟਿਆਂ ਨਾਲ ਲੜ ਰਿਹਾ ਸੀ, ਉਸਨੂੰ ਆਪ ਰੁਪਏ ਦੀ ਲੋੜ ਸੀ, ਇਸ ਲਸ਼ਕਰ ਨੂੰ ਕੌਣ ਸਾਮਾਨ ਰਸਦ ਦਿੰਦਾ, ਮਰਹਟੇ ਚਾਰ ਖਾਕੇ ਭੀ ਲੁਟ ਮਾਰ ਤੋਂ ਬਾਜ ਨਹੀਂ ਆਉਂਦੇ ਸੇ ਬਾਦਸ਼ਾਹ ਦਾ ਨੱਕ ਵਿੱਚ ਦਮ ਆਗਿਆ, ਪੰਜਾਬ ਵਿਖੇ ਬਗਾਵਤਾਂ ਹੋਣੀਆਂ ਸ਼ੁਰੂ ਹੋ ਗਈਆਂ ਅੰਤ ਨੂੰ ਬਾਦਸ਼ਾਹੀ ਫੌਜੀ ਸਰਦਾਰਾਂ ਨੇ ਕੁਰਾਨ ਤੇ ਹਿੰਦੂ ਰਾਜਿਆਂ ਨੇ ਗਊ ਦੀ ਸੌਂਹ ਖਾਕੇ ਗੁਰੂ ਜੀ ਪਾਸ ਇੱਕ ਦਿੱਠੀ ਭੇਜੀ ਕਿ "ਜੇ ਆਪ ਆਨੰਦ ਪੁਰ ਨੂੰ ਖਾਲੀ ਕਰਕੇ ਕੁਝ ਚਿਰ ਲਈ ਹੋਰ ਜਗਾ ਚਲੇ ਜਾਓ ਤਾਂ ਆਪ ਨੂੰ ਕੋਈ ਹਾਨੀ ਨਹੀਂ ਪੁਚਾਈ ਜਾਊ।" ਪਰ ਗੁਰੂ ਜੀ ਨੇ ਉਨਾਂ ਦੀ ਸੌਂਹ ਦਾ ਵਿਸਵਾਸ ਨਾ ਕਰਕੇ ਆਪਣੇ ਖਾਲਸੇ ਨੂੰ ਆਖਿਆ ਇਨਾਂ ਕੱਚੇ ਪਹਾੜੀਆਂ ਤੇ ਤੁਰਕਾਂ ਦੀ ਸੌਂਹ ਦਾ ਕੋਈ ਭਰੋਸਾ ਨਹੀਂ ਹੈ ਪਰ ਹੇ ਖਾਲਸਾ ਜੀ! ਜੇ ਤੁਸੀਂ ਕੁਝ ਹੋਰ ਦਿਨ ਧੀਰਜ ਤੇ ਹੌਸਲਾ ਕਰੋ ਤਾਂ ਏਹ ਬਾਦਸ਼ਾਹੀ ਸੈਨਾ ਆਪਣੇ ਆਪ ਦੁਖੀ ਹੋਕੇ ਚਲੀ ਜਾਵੇਗੀ, ਪਰ ਸਿੰਘ ਭੀ ਜੰਗ ਤੇ ਭੁਖ ਨੇ ਦੇਖੀ ਕਰ ਰੱਖੇ ਸਨ। ਗੁਰੂ ਜੀ ਦੀ ਮਾਤਾ ਅਤੇ ਹੋਰ ਸਿੱਖਾਂ ਨੇ ਇਸ ਬਾਤ ਪਰ ਜ਼ੋਰ ਦਿੱਤਾ ਕਿ ਇਸ ਸਮੇਂ ਆਨੰਦ ਪੁਰ ਛਡਨਾ ਹੀ ਉਚਿਤ ਹੈ, ਪਰ ਜਦ ਗੁਰੂ ਜੀ ਦੀ ਰਾਇ ਨਾਲ ਰਾਤ ਨੂੰ ਟੱਟੂ ਖੱਚਰਾਂ ਤੇ ਬੈਲਾਂ ਪਰ ਸਾਮਾਨ ਲੱਦ ਕੇ ਕਿਲੇ ਤੋਂ ਬਾਹਰ ਭੇਜਿਆ ਗਿਆ ਤਾਂ ਦੁਸ਼ਮਨ ਸੌਂਹ ਤੋੜਕੇ ਉਸਪੁਰ ਲੁਟਨ ਆ ਪਏ,ਪਰ ਓਹ ਉਸ ਸਮੇਂ ਆਪਨੀ ਕਸਮ ਤੋੜਨ ਤੋਂ ਬਹੁਤ ਸ਼ਰਮਿੰਦੇ ਹੋਏ ਜਦੋਂ ਕਿ ਅਸ਼ਰਫੀਆਂ ਰੁਪਈਆਂ ਯਾ ਕੀਮਤੀ ਅਸਬਾਬ ਦੇ ਥਾਉਂ ਟੁਟੀਆਂ ਹੋਈਆਂ ਜੁੱਤੀਆਂ ਠੀਕਰੇ, ਲਿਦ ਤੇ ਪਰਾਣੇ ਕਪੜਿਆਂ ਦੇ ਚੀਥੜੇ ਆਦਿਕ ਉਨਾਂ ਵਿਚੋਂ ਨਿਕਲੇ ਜੋ ਕਿ ਉਨਾਂ ਦੀ ਧਰਮ ਦੀ ਪ੍ਰੀਖਯਾ ਲੈਣ ਲਈ ਭਰੇ ਗਏ ਸਨ। ਇਸ ਕਰਕੇ ਕਿਲੇ ਵਾਲੇ ਦੋ ਦਿਨ ਹੋਰ ਤੇਜੀ ਨਾਲ ਅੰਦਰੋਂ ਲੜਦੇ ਰਹੇ ਇਸ ਜੋਸ਼ ਨੂੰ ਦੇਖ ਬਾਦਸ਼ਾਹੀ ਸੈਨਾ ਖੂਬ ਘਬਰਾਈ, ਜੰਗੀ ਜਰਨੈਲਾਂ ਨੇ