ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਗ)

ਦਾਖਲ ਹੋਗਏ ਤੇ ਪੰਜ ਦਿਨ ਤੋੜੀ ਘੋਰ ਸੰਗ੍ਰਾਮ ਹੋਂਦਾ ਰਿਹਾ। ਚਾਹੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਪਰ ਖਾਲਸੇ ਨੇ ਭੀ ਬੈਰੀਆਂ ਦੇ ਮੁੰਹ ਮੋੜ ਦਿਤੇ, ਛੇਵੇਂ ਦਿਨ ਗੁਰੂ ਗੋਬਿੰਦ ਸਿੰਘ ਜੀ ਕਿਲੇ ਤੋਂ ਬਾਹਰ ਯੁੱਧ ਲਈ ਆਏ ਤੇ ਅਤ੍ਯੰਤ ਜ਼ੋਰ ਸ਼ੋਰ ਨਾਲ ਹੱਲਾ ਕੀਤਾ ਸਰਦਾਰ ਅਮੀਰ ਖਾਂ ਪ੍ਰਸਿੱਧ ਬਾਦਸ਼ਾਹੀ ਸੈਨਾਪਤੀ ਅਤੇ ਸੈਂਦੇ ਖਾਂ ਗੁਰੂ ਜੀ ਦੇ ਹਥੋਂ ਲੜਾਈ ਵਿਖੇ ਸ਼ਹੀਦ ਹੋਏ. ਰਾਜਾ ਹਰੀਚੰਦ ਜਸਵਾਲੀਆ ਗੁਰੂ ਜੀ ਦੇ ਇਕ ਮੁਸਲਮਾਨ ਨੌਕਰ ਮਾਮੂ ਖਾਂ ਦੇ ਹਥੋਂ ਮਾਰਿਆ ਗਿਆ ਤੇ ਰਾਜਾ ਅਜਮੇਰਚੰਦ ਜ਼ਖਮੀ ਹੋਇਆ ਤੇ ਅੰਤ ਨੂੰ ਬਾਦਸ਼ਾਹੀ ਫੌਜ ਨੇ ਹਾਰ ਖਾਧੀ ਤੇ ਖਾਲਸੇ ਨੇ ਰੋਪੜ ਤਕ ਇਨਾਂ ਦਾ ਪਿੱਛਾ ਕੀਤਾ, ਇਸ ਹਾਰ ਤੋਂ ਔਰੰਗਜ਼ੇਬ ਆਲਮਗੀਰ ਸਾਹਨਸ਼ਾਹ ਦਿੱਲੀ ਨੂੰ ਅਨੰਤ ਸ਼ਰਮ ਆਈ। ਇਸ ਲਈ ਸੂਬੇ ਲਾਹੌਰ ਤੇ ਸੂਬੇ ਕਸ਼ਮੀਰ ਦੇ ਨਾਉਂ ਫਰਮਾਨ ਜਾਰੀ ਕੀਤੇ ਕਿ ਸੂਬੇਦਾਰ ਸਰਹਿੰਦ ਦੇ ਨਾਲ ਮਿਲਕੇ ਗੁਰੂ ਗੋਬਿੰਦ ਸਿੰਘ ਨੂੰ ਹਜੂਰ ਮੇਂ ਪੇਸ਼ ਕਰੋ ਅੰਤ ਨੂੰ ਇਕ ਬੜੀ ਲੜਾਕੀ ਫੌਜ ਸੂਬੇਦਾਰ ਦਿਲੀ, ਸਰਹਿੰਦ, ਕਸ਼ਮੀਰ ਤੇ ਲਾਹੌਰ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਅਕਠੀ ਹੋਈ,ਦਿਲੀਓਂ ਖਵਾਜਾ ਜ਼ਫਰਬੇਗ ਰਵਾਨਾ ਹੋਇਆ, ਲਾਹੌਰ ਵਲੋਂ ਦਲਾਵਰ ਖਾਂ ਤੇ ਸਫਦਰ ਖਾਂ ਆਦਿਕ ਮੈਦਾਨ ਵਿਖੇ ਆਏ ਤੇ ਪਹਾੜੀ ੨੨ ਧਾਰ ਰਾਜਿਆਂ ਦੇ ਨਾਓ ਭੀ ਹੁਕਮ ਜਾਰੀ ਹੋਏ ਕਿ ਆਪਣੀਆਂ ੨ ਸੈਨਾਂ ਸਹਿਤ ਮੈਦਾਨ ਵਿਖੇ ਸ਼ਾਮਲ ਹੋਣ॥

ਇਸ ਪ੍ਰਕਾਰ ਸਾਰੀ ਵੈਰੀ ਦੀ ਸੈਨਾ ਦਸ ਲੱਖ ਗਈ ਪਰ ਗੁਰੂ ਜੀ ਪਾਸ ਇਸ ਸਮੇਂ ਕੇਵਲ ਦਸ ਹਜ਼ਾਰ ਸਿੰਘ ਸਨ ੨੨ ਜੇਠ ਸੰਮਤ ੧੭੬੧ ਬਿ: ਨੂੰ ਵੈਰੀ ਦੀ ਸੈਨਾਂ ਨੇ ਸ਼ਹਰ ਆਨੰਦਪਰ ਉਪਰ ਹੱਲਾ ਕਰ ਦਿਤਾ ਜਦ ਸ਼ਾਹੀ ਫ਼ੌਜ ਨੇੜੇ ਆਈ ਤਾਂ ਸਿੰਘਾਂ ਨੇ ਇਕੋ ਵਾਰੀ ਗੋਲੀਆਂ ਦੀ ਵਾੜ ਝਾੜੀ ਤੇ ਬੇਸ਼ਮਾਰ ਸ਼ਤ੍ਰੂ ਥਾਂ ਰੱਖੇ ਇਸ ਪ੍ਰਕਾਰ ਕਈ ਹੱਲੇ ਕੀਤੇ ਪਰ ਕਿਲਾ ਉੱਚੀ ਥਾਉਂ ਹੋਣ ਕਰਕੇ ਨਾ ਟੁਟ ਸਕਿਆ। ਕਿਲੇ ਵਿਚੋਂ ਸਿੰਘ