(132)
ਫੇਰ ਬਾਜੀਦ ਖਾਂ ਦੇ ਸਾਹਮਣੇ ਉਸਦੀਆਂ ਬੇਗਮਾਂ ਤੇ ਬਾਲ ਬਚੇ ਕਤਲ ਕੀਤੇ ਗਏ, ਇਸ ਪਿਛੋਂ ਬਾਜੀਦ ਖਾਂ ਦੇ ਪੈਰ ਵਿਖੇ ਰੱਸਾ ਪਾਕੇ ਖਾਲਸੇ ਨੇ ਉਸਨੰ ਸਰਹੰਦ ਦੀਆਂ ਗਲੀਆਂ ਵਿਖੇ ਘਸੀਟ ਘਸੀਟ ਕੇ ਲੋਕਾਂ ਨੂੰ ਦਿਖਾਇਆ, ਜਿਸ ਗਲੀ ਵਿਖੇ ਓਹ ਜਾਂਦਾ ਸੀ, ਜੋ ਲੋਕ ਬਾਕੀ ਬਚੇ ਸੇ ਓਹ ਉਸ ਪਰ ਲੱਖਾਂ ਫਿਟਕਾਰਾਂ ਪਾਉਂਦੇ ਤੇ ਗਾਲੀਆਂ ਕਢਦੇ ਸਨ। ਅੰਤ ਨੂੰ ਬਾਜੀਦ ਖਾਂ ਜੀਊਂਦਾ ਹੀ ਜਲਾ ਦਿਤਾ ਗਿਆ ਤੇ ਸਰਹੰਦ ਸਦਾ ਲਈ ਖਾਲਸਾ ਰਾਜ ਵਿਖੇ ਸ਼ਾਮਲ ਹੋ ਗਈ। ਇਸ ਜ਼ਫਰ (ਫਤਹ) ਦੇ ਸਮਾਚਾਰ ਨੇ ਸਾਰੇ ਹਿੰਦ ਵਿਖੇ ਖਾਲਸੇ ਦੀ ਬਹਾਦੁਰੀ ਦਾ ਡੰਕਾ ਬਜਾ ਦਿਤਾ।
ਇਸ ਪਿਛੋਂ ਦੁਸ਼ਟ ਪਾਪੀ ਪਹਾੜੀ ਰਾਜਿਆਂ ਨੂੰ ਭੀ ਉਨ੍ਹਾਂ ਦੇ ਕਰਮਾਂ ਦਾ ਫਲ ਬਾਬੇ ਬੰਦੇ ਬਹਾਦੁਰ ਦੇ ਖਾਲਸੇ ਨੇ ਖੂਬ ਅਛੀ ਤਰਾਂ ਚਖਾਇਆ। ਖਾਲਸੇ ਦੇ ਨਿਤ ਨਵੇਂ ਹੱਲਿਆਂ ਨੇ ਖਾਨਦਾਨ ਮੁਗਲੀਆ ਦੀਆਂ ਜੜ੍ਹਾਂ ਓਹ ਖੋਖਲੀਆਂ ਕੀਤੀਆਂ ਕਿ ਸੰਮਤ ੧੯੧੪ ਬਿਕ੍ਰਮੀ ਵਿਖੇ ਬਿਲਕੁਲ ਮੁਗਲ ਰਾਜ ਦਾ ਖਾਤਮਾਂ
ਹੋ ਗਿਆ।ਸੱਚ ਹੈ:
ਮਜ਼ਨ ਤੇਗ ਬਰ ਖੂਨ ਕਸ ਬੇ ਦਰੇਗ਼
ਤੁਰਾ ਨੀਜ਼ ਖੂੰ ਚਰਖ਼ ਰੇਜ਼ਦ ਬਤੇਗ਼॥੬੯॥
[ਜ਼ਫਰ ਨਾਮਹ]
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ॥
ਪ੍ਰਾਰਥਿਕ ਟੀਕਾਕਾਰ
ਤੇਜਾ ਸਿੰਘ ਰੀਟਾਯਰਡ ਐਸ. ਡੀ. ਓ.
ਤਾਰੀਖ
|
ਸੇਵਕ
|