(੧੩੦)
ਇਸ ਸਮੇ ਔਰੰਗਜ਼ੇਬ ਦੇ ਪੁਤ੍ਰ ਬਹਾਦਰ ਸ਼ਾਹ ਦਾ ਰਾਜ ਸੀ ਚਾਹੇ ਔਰੰਗਜ਼ੇਬ ਆਪਣੇ ਪਾਪ ਦਾ ਫਲ ਵੇਖਣ ਦੇ ਲਈ ਜਿਉਂਦਾ ਨਹੀਂ ਰਿਹਾ ਸੀ ਪਰ ਉਸਦੇ ਪਹਿਲੇ ਹੀ ਜਾਨਸ਼ੀਨ (ਤਖਤ ਸੰਭਾਲੂ) ਨੇ ਆਪਣੀਆਂ ਅਖਾਂ ਨਾਲ ਵੇਖ ਲਿਆ ਕਿ:-
ਮਜ਼ਨ ਤੇਗ਼ ਬਰ ਖ਼ੂਨ ਕਸ ਬੇ ਦਰੇਗ਼।
ਤੁਰਾ ਨੀਜ਼ ਖੂੰ ਚਰਖ ਰੇਜ਼ਦ ਬਤੇਗ਼॥੬੯॥(ਜ਼ਫਰ ਨਾਮਹ)
ਚੌਥੇ ਦਿਨ ਬੰਦਾ ਜੀ ਨੇ ਉਨਾਂ ਅਪਰਾਧੀ ਮੁਸਲਮਾਨਾਂ ਨੂੰ ਜੋ ਲੁਟ ਦੇ ਸਮੇਂ ਕੈਦ ਕੀਤੇ ਗਏ ਸਨ ਕੱਢ ਕੱਢ ਕਤਲ ਕਰਵਾ ਦਿਤਾ। ਗਲ ਕੀ ਕੋਈ ਤੀਵੀਂ ਬੱਚਾ ਬਾਕੀ ਨਾ ਛਡਿਆ, ਇਥੋਂ ਤੋੜੀ ਕਿ ਗਰਭਵੰਤੀ ਇਸਤ੍ਰੀਆਂ ਦੇ ਪੇਟ ਚਾਕ ਕਰਵਾ ਕਰਵਾ ਉਨਾਂ ਦੇ ਬੱਚੇ ਕਢਵਾ ਕਢਵਾ ਕਤਲ ਕਰਵਾ ਦਿਤੇ। ਇਹ ਕਤਲ ਬਾਜੀਦ ਖਾਂ ਦੋ ਸਾਹਮਣੇ ਹੁੰਦਾ ਸੀ।
ਛੇਵੇਂ ਦਿਨ ਦੀਵਾਨ ਸੁਚਾਨੰਦ ਨੂੰ ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਇਹ ਆਖ ਕਿ "ਸੱਪ ਦੇ ਬੱਚੇ ਸੱਪ ਹੁੰਦੇ ਹਨ" ਬਜੀਦ ਖਾਂ ਨੂੰ ਮਰਵਾਉਣ ਦੀ ਸਲਾਹ ਦਿਤੀ ਸੀ, ਸਣੇ ਬਾਲ ਬਚਿਆਂ ਤੇ ਇਸਤ੍ਰੀ ਅਰ ਹੋਰ ਸਬੰਧੀਆਂ ਸਮੇਤ ਅਤ੍ਯੰਤ ਕਸ਼ਟ ਨਾਲ ਮਾਰਿਆ, `ਤੇ ਉਸਦੀ ਹਵੇਲੀ ਢਾਹਕੇ ਉਸ ਪਰ ਹਲ ਚਲਾਇਆ ਗਿਆ।
ਸੂਬਾ ਸਰਹੰਦ ਹੁਣ ਤੋੜੀ ਇਸਲਈ ਜੀਊਂਦਾ ਰਖਿਆ ਗਿਆ ਸੀ ਕਿ ਓਹ ਆਪਣੀਆਂ ਅਖਾਂ ਨਾਲ ਆਪਣੇ ਸ਼ਹਿਰ ਦੀ ਬਰਬਾਦੀ ਯਾਰ, ਦੋਸਤਾਂ ਤੇ ਸਾਕ ਅੰਗਾਂ ਦੇ ਕਤਲ ਨੂੰ ਦੇਖੇ ਤੇ ਜਾਣੇ ਕਿ ਜ਼ੁਲਮ ਦਾ ਬਦਲਾ ਕਿਸ ਪ੍ਰਕਾਰ ਮਿਲਿਆ ਕਰਦਾ ਹੈ, ਤੇ ਦੇ ਇਸ ਅਗਮ ਵਾਕ ਨੂੰ ਯਾਦ ਕਰੇ:-
ਚਿਹਾ ਸ਼ਦਕਿ ਚੂੰ ਬੱਚਗਾਂ ਕੁਸ਼ਤਹ ਚਾਰ।
ਕਿ ਬਾਕੀ ਬਮਾਂਦ ਅਸਤ ਪੇਚੀਦਹ ਮਾਰ॥੭੮॥
ਚਿ ਮਰਦੀ ਕਿ ਅਖ਼ਗਰ ਖਮੋਸ਼ਾਂ ਕੁਨੀ।
ਕਿ ਆਤਿਸ਼ ਦਮਾ ਰਾ ਫ਼ਿਰੋਜ਼ਾਂ ਕੁਨੀ॥੭੯॥
[ਜ਼ਫਰ ਨਾਮਹ]