ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧2੮)

ਉੱਥੋਂ ਦੇ ਨਵਾਬ ਨੇ ਮੁਸਲਮਾਨਾਂ ਨੂੰ ਕੱਠਾ ਕਰ ਖੂਬ ਟਾਕਰਾ ਕੀਤਾ, ਤੇ ਸਾਰਾ ਦਿਨ ਭਿਆਨਕ ਯੁਧ ਹੁੰਦਾ ਰਿਹਾ, ਆਥਣ ਵੇਲੇ ਖਾਲਸੇ ਨੇ ਤੇਗਾਂ ਧੂਹ ਓਹ ਜ਼ੋਰ ਸ਼ੋਰ ਦਾ ਹੱਲਾ ਕੀਤਾ ਕਿ ਸ਼ੈਹਰ ਵਿਖੇ ਜਾ ਦਾਖਲ ਹੋਏ। ਕਤਲ ਅਤੇ ਲੁੱਟ ਦਾ ਬਾਜ਼ਾਰ ਗਰਮ ਕਰ ਦਿਤਾ ਅਰ ਮੁਸਲਮਾਨਾਂ ਦੀਆਂ ਲੋਥਾਂ ਜਲਾ- ਉਣੀਆਂ ਸ਼ੁਰੂ ਕਰ ਦਿਤੀਆਂ। ਆਸਮਾਨ ਖਾਂ ਨੂੰ ਜੀਊਂਦਾ ਫੜਕੇ ਦਰਖਤ ਨਾਲ ਲਟਕਾ ਕੇ ਫੂਕ ਦਿਤਾ, ਕਿਲੇ ਮੁਖਲਿਸ ਗੜ੍ਹ ਪਰ ਖਾਲਸੇ ਦਾ ਅਧਿਕਾਰ ਹੋ ਗਿਆ, ਸਾਰਾ ਸ਼ਹਿਰ ਤ੍ਰਾਹ ਤ੍ਰਾਹ ਪੁਕਾਰ ਉੱਠਿਆ॥

ਹੁਣ ੨੮ ਫਗਣ ਸੰਮਤ ੧੭੬੪ ਵਿਕ੍ਰਮੀ ਨੂੰ ਬਾਬੇ ਬੰਦੇ ਜੀ ਨੇ ਖਾਲਸੇ ਦਲ ਨੂੰ ਕਠਾ ਕਰ ਇਕ ਬੜਾ ਭਾਰੀ ਦੀਵਾਨ ਕੀਤਾ ਤੇ ਦੋਨੋਂ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਦਾ ਬਰਨਣ ਸੁਣਾਯਾ। ਖਾਲਸੇ ਦੇ ਮਾਰੇ ਜੋਸ਼ ਦੇ ਅੱਖਾਂ ਵਿਚੋਂ ਖੂਨ ਜਾਰੀ ਹੋ ਗਿਆ, ਫੇਰ ਕੀ ਸੀ ਅਰਦਾਸਾ ਸੋਧ ਪਾਪੀਆਂ ਨੂੰ ਦੰਡ ਦੇਣ ਦੇ ਲਈ ਖਾਲਸੇ ਨੇ ਸਰਹੰਦ ਪਰ ਚੜ੍ਹਾਈ ਕਰ ਦਿਤੀ।

ਸੂਬਾ ਸਰਹੰਦ ਪਹਿਲਾਂ ਤੋਂ ਹੀ ਤਿਆਰੀਆਂ ਵਿਖੇ ਲਗਿਆ ਹੋਇਆ ਸੀ ਤੇ ਉਸਨੂੰ ਭੀ ਨਵਾਬ ਆਸਮਾਨ ਖਾਂ ਦੀ ਭਾਂਤ ਆਪਣੀ ਮੌਤ ਸਾਮਣੇ ਦਿਖਾਈ ਦਿੰਦੀ ਸਾਂ, ਇਸ ਲਈ ਉਸਨੇ ਜਹਾਦੀ ਝੰਡਾ ਖੜਾ ਕਰ ਸ਼ਾਹੀ ਫੌਜ ਤੋਂ ਬਿਨਾਂ ਹਜ਼ਾਰਾਂ ਮੁਸਲਮਾਨਾਂ ਨੂੰ ਕੱਠਾ ਕਰ ਲਿਆ ਸੀ, ਤੇ ਆਪਣੇ ਹੋਰ ਸਹਾ- ਇਕ ਭੀ ਨੇੜੇ ਤੇੜਿਓਂ ਬੁਲਾ ਲਏ ਸਨ॥

ਬਾਜੀਦ ਖਾਂ ਨੇ ਸਰਹੰਦ ਤੋਂ ਬਾਹਰ ਨਿਕਲ ਵਡਾਲੀ ਪਿੰਡ ਪਾਸ ਖਾਲਸੇ ਨੂੰ ਰੋਕਿਆ ਤੇ ਦੋਨਾਂ ਪਾਸਿਆਂ ਵੱਲੋਂ ਅਤ੍ਯੰਤ ਜੋਸ਼ ਨਾਲ ਯੁੱਧ ਪ੍ਰਾਰੰਭ ਹੋਇਆ। ਉਧਰੋਂ 'ਅਲੀ ਅਲੀ' ਦੀ ਅਵਾਜ਼ ਆਉਂਦੀ ਸੀ ਤੇ ਇਧਰੋਂ ‘ਸਤਿ ਸ੍ਰੀ ਅਕਾਲ' ‘ਸਤਿ ਸ੍ਰੀ ਅਕਾਲ ਦੇ ਜੈਕਾਰੇ ਸੁਣਾਈ ਦਿੰਦੇ ਸੇ। ਸਿਖ ਬੰਦੂਕਾਂ ਤੇ ਤੋਪਾਂ ਦੀ ਬਾੜ ਚਲਾਉਂਦੇ ਤੇ ਤੀਰ ਬਰਸਾਉਂਦੇ ਸਨ; ਪਰ ਬਾਦਸ਼ਾਹੀ ਜੰਜੀਰ ਦਾਰ ਤੋਪਾਂ ਦੇ ਸਾਮਣੇ ਸਿਖਾਂ ਦਾ ਕੁਝ ਜ਼ੋਰ