(੧੨੫)
ਦੇਣ। ਇਸ ਲਈ ਆਪ ਇਕ ਬਰਸ ਹੋਰ ਠੈਹਰੋ ਮੇਰੀ ਤਾਕਤ ਨੂੰ ਵਧ ਲੈਣ ਦੇਵੋ ਫੇਰ ਮੈਂ ਆਪਣੇ ਬਚਨ ਨੂੰ ਪੂਰਾ ਕਰਾਂਗਾ।
ਜਦੋਂ ਗੁਰੂ ਜੀ ਨੇ ਦੇਖਿਆ ਕਿ ਇਹ ਬਾਦਸ਼ਾਹ ਆਪ ਉਨਾਂ ਰਾਜਿਆਂ ਤੇ ਸਰਦਾਰਾਂ ਤੋਂ ਡਰਦਾ, ਹਰੇ ਹਰੇ ਕਰਦਾ ਹੈ ਤਾਂ ਝਟ ਭਰੇ ਦੀਵਾਨ ਵਿਖੇ ਆਖਿਆ ਕਿ ਹੈ ਬਾਦਸ਼ਾਹ! ਜਿਨ੍ਹਾਂ ਜ਼ਾਲਮਾਂ ਪਾਪੀਆਂ ਤੇ ਅਧਰਮੀਆਂ ਤੋਂ ਤੂੰ ਡਰਦਾ ਹੈਂ, ਤੇ ਉਨਾਂ ਦੇ ਡਰ ਦੇ ਕਾਰਣ ਤੂੰ ਉਨ੍ਹਾਂ ਨੂੰ ਡੰਡ ਦੇਣ ਲਈ ਸਾਡੇ ਹਵਾਲੇ ਨਹੀਂ ਕਰ ਸਕਦਾ ਹੈਂ। ਸੋ ਕੋਈ ਫਿਕਰ ਨਹੀਂ ਅਸੀਂ ਸੰਸਾਰ ਵਿਖੇ ਪਾਪੀਆਂ ਤੇ ਅਧਰਮੀਆਂ ਨੂੰ ਡੰਡ ਦੇਣ ਲਈ ਹੀ ਆਏ ਹਾਂ ਪਰ ਇਹ ਕੰਮ ਤਾਂ ਜਿਸਤੋਂ ਕਿ ਤੂੰ ਇਤਨਾਂ ਭੈ ਖਾਂਦਾ ਹੈਂ, ਸਾਡਾ ਇਕ ਦਾਸ (ਬੰਦਾ) ਹੀ ਕਰ ਲਵੇਗਾ। ਇਹ ਆਖ ਗੁਰੂ ਜੀ ਬਹਾਦਰ ਸ਼ਾਹ ਬਾਦਸ਼ਾਹ ਪਾਸੋਂ ਵਿਦਾ ਹੋ ਗਏ। ਦਖਣ ਨਾਦੇੜ (ਹਜੂਰ ਸਾਹਿਬ ਜੀ) ਪੌਂਹਚ ਨਰੈਣ ਦਾਸ ਵੈਰਾਗੀ ਨੂੰ ਆਪਣਾ ਸਿਖ ਕਰ ਅਮ੍ਰਿਤ ਪਾਨ ਕਰਾ ਗੁਰਬਖਸ਼ ਸਿੰਘ ਨਾਉਂ ਰਖਿਆ ਤੇ ਉਸਨੂੰ ਪੰਜਾਬ ਵਲ ਦੁਸ਼ਟ ਪਾਪੀਆਂ ਦੇ ਡੰਡ ਦੇਣ ਲਈ ਭੇਜਣ ਸਮੇਂ ਪੰਜ ਸਿੰਘ ਸਾਥ ਕਰਕੇ ਹੁਕਮ ਦਿਤਾ ਕਿ ਸਭ ਕੰਮ ਇਨ੍ਹਾਂ ਪੰਜਾਂ ਸਿੰਘਾਂ ਦੀ ਕੌਂਸਲ ਦੀ ਆਗਿਆ ਵਿਚ ਰਹਿੰਦੇ ਹੋਏ ਗੁਰੂ ਆਸ਼ਾ ਅਨੁਸਾਰ ਕਰਨੇ ਤੇ ਕਦੇ ਗੁਰੂ ਯਾ ਸ੍ਵੈਤੰਤ੍ਰ ਬਾਦਸ਼ਾਹ ਬਨਨ ਦਾ ਯਤਨ ਨਾ ਕਰਨਾ। ਇਸ ਲਈ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲਗੇ ਕਿ ਮੈਂ ਆਪਦਾ ਗੁਲਾਮ 'ਬੰਦਾ' ਬਣਕੇ ਰਹਾਂਗਾ, ਇਸੇ ਵੇਲੇ ਤੋਂ ਇਨਾਂ ਦਾ ਨਾਮ 'ਬਾਬਾ ਬੰਦਾ' ਪ੍ਰਸਿਧ ਹੋ ਗਿਆ॥
ਬਾਬੇ ਬੰਦੇ ਜੀ ਨੇ ਗੁਰੂ ਜੀ ਦੀ ਆਗ੍ਯਾ ਅਨੁਸਾਰ ਪੰਜਾਬ ਵਲ ਚੜਾਈ ਕੀਤੀ ਤ ਗੁਰੂ ਜੀ ਦੇ ਹੁਕਮ ਨਾਮੇ ਸਿਖਾਂ ਵਲ ਭੇਜੇ ਆਪ ਧਰਮ ਜੁਧ ਦੀ ਤਿਆਰੀ ਵਿਖੇ ਲਗ ਗਏ॥ ਗੂਰੂ ਜੀ ਦਾ ਹੁਕਮ ਮੰਨ ਸਭ ਸਿਖ ਆਪਣਾ ਘਰ ਬਾਰ ਛੱਡ ਹਥਿਆਰ ਲੈ ਬਾਬੇ ਬੰਦੇ ਜੀ ਦੇ ਝੰਡੇ ਹੇਠ ਆ ਕਠੇ ਹੋਏ,, ਬੰਦੇ ਬਹਾਦੁਰ ਜੀ ਨੇ